ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਫ਼ਾਈ ਲਈ ਰੇਹੜੀਆਂ ਮੰਗਵਾਈਆਂ

05:02 AM Jun 08, 2025 IST
featuredImage featuredImage

ਪੱਤਰ ਪ੍ਰੇਰਕ
ਪੰਚਕੂਲਾ, 7 ਜੂਨ
ਪੰਚਕੂਲਾ ਨਗਰ ਨਿਗਮ ਖੇਤਰ ਵਿੱਚ ਗਲੀਆਂ ਦੀ ਸਫ਼ਾਈ ਤੋਂ ਬਾਅਦ ਮਿੱਟੀ ਅਤੇ ਕੂੜਾ ਚੁੱਕਣ ਲਈ 176 ਗੱਡੀਆਂ ਦਾ ਆਰਡਰ ਦਿੱਤਾ ਗਿਆ ਹੈ। ਮੇਅਰ ਕੁਲਭੂਸ਼ਣ ਗੋਇਲ ਨੇ ਸੈਕਟਰ-12 ਵਿੱਚ ਸਵੱਛਤਾ ਸ਼ਾਖਾ ਵੱਲੋਂ ਮੰਗਵਾਈਆਂ ਗਈਆਂ ਰੇਹੜੀਆਂ ਦਾ ਨਿਰੀਖਣ ਕੀਤਾ। ਕੁਲਭੂਸ਼ਣ ਗੋਇਲ ਨੇ ਕਿਹਾ ਕਿ 176 ਰੇਹੜੀਆਂ ਕਰਮਚਾਰੀਆਂ ਨੂੰ ਦਿੱਤੀਆਂ ਜਾਣਗੀਆਂ। ਮਿੱਟੀ ਨੂੰ ਗਲੀਆਂ ਵਿੱਚੋਂ ਚੁੱਕਿਆ ਜਾਵੇਗਾ ਅਤੇ ਇਨ੍ਹਾਂ ਗੱਡੀਆਂ ਰਾਹੀਂ ਨਿਰਧਾਰਤ ਜਗ੍ਹਾ ’ਤੇ ਲਿਜਾਇਆ ਜਾਵੇਗਾ। ਇਸ ਮੌਕੇ ਸੰਯੁਕਤ ਕਮਿਸ਼ਨਰ ਗੌਰਵ ਚੌਹਾਨ, ਕੌਂਸਲਰ ਜੈ ਕੌਸ਼ਿਕ, ਸੁਰੇਸ਼ ਵਰਮਾ, ਭਾਜਪਾ ਆਗੂ ਉਮੇਸ਼ ਸੂਦ, ਮੁੱਖ ਸੈਨੀਟੇਸ਼ਨ ਇੰਸਪੈਕਟਰ ਅਵਿਨਾਸ਼ ਸਿੰਗਲਾ ਅਤੇ ਹੋਰ ਮੌਜੂਦ ਸਨ।

Advertisement

Advertisement