ਅੱਗ ਲੱਗਣ ਕਾਰਨ ਸਾਮਾਨ ਸੜਿਆ
05:02 AM Apr 15, 2025 IST
ਪੱਤਰ ਪ੍ਰੇਰਕ
ਪੰਚਕੂਲਾ, 14 ਅਪਰੈਲ
ਜ਼ਿਲ੍ਹਾ ਪੰਚਕੂਲਾ ਦੇ ਮੋਰਨੀ ਬਲਾਕ ਵਿੱਚ ਪੈਂਦੇ ਪਿੰਡ ਚੂੜਪੁਰ ਦੇ ਇੱਕ ਮਕਾਨ ਵਿੱਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਘਰ ਦਾ ਸਾਰਾ ਸਾਮਾਨ ਸੜ ਗਿਆ। ਘਰ ਵਿੱਚ ਰਹਿ ਰਹੇ ਨਵ-ਵਿਆਹੇ ਜੋੜੇ ਨੇ ਬਾਹਰ ਭੱਜ ਕੇ ਜਾਨ ਬਚਾਈ। ਇਸ ਘਰ ਵਿੱਚ ਰੱਖਿਆ ਨਵਾਂ ਫਰਨੀਚਰ ਤੇ ਹੋਰ ਕੀਮਤੀ ਸਾਮਾਨ ਸੜ ਗਿਆ। ਇਹ ਅੱਗ ਦੇਰ ਰਾਤ ਲੱਗੀ। ਪਰਿਵਾਰ ਅਤੇ ਆਸਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਲਈ ਯਤਨ ਕੀਤੇ ਪਰ ਕਾਮਯਾਬੀ ਨਹੀਂ ਮਿਲੀ। ਪਰਿਵਾਰਕ ਮੈਂਬਰਾਂ ਨੇ ਆਰਥਿਕ ਸਹਾਇਤਾ ਅਤੇ ਪੁਨਰਵਾਸ ਉਪਲਭਧ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਇਸ ਘਰ ਵਿੱਚ ਦੋ ਭਰਾਵਾਂ ਦਾ ਵਿਆਹ ਹੋਇਆ ਸੀ। ਇਸ ਕਾਰਨ ਘਰ ਵਿੱਚ ਕਾਫ਼ੀ ਸਾਰਾ ਸਾਮਾਨ ਪਿਆ ਸੀ ਜੋ ਅੱਗ ਲੱਗਣ ਕਾਰਨ ਸੜ ਗਿਆ।
Advertisement
Advertisement