ਅਸ਼ੋਕ ਸਿੰਗਲਾ ਨੇ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਿਆ
06:56 AM Jan 05, 2025 IST
ਨਿੱਜੀ ਪੱਤਰ ਪ੍ਰੇਰਕਮੋਗਾ, 4 ਜਨਵਰੀ
Advertisement
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਾ. ਅਸ਼ੋਕ ਸਿੰਗਲਾ ਨੂੰ ਸਿਵਿਲ ਸਰਜਨ ਮੋਗਾ ਵਜੋਂ ਆਪਣਾ ਅਹੁਦਾ ਸੰਭਾਲਿਆ ਸਿਹਤ ਵਿਭਾਗ ਦੀਆ ਹਦਾਇਤਾਂ ਮੁਤਾਬਕ ਡਾ. ਅਸ਼ੋਕ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਦੇ ਤੌਰ ’ਤੇ ਮੋਗਾ ਵਜੋਂ ਜ਼ਿਲ੍ਹੇ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਜ਼ਿਕਰਯੋਗ ਹੈ ਕਿ ਡਾ. ਰਾਜੇਸ਼ ਅੱਤਰੀ 31 ਦਸੰਬਰ ਨੂੰ ਸਿਵਿਲ ਸਰਜਨ ਮੋਗਾ ਵਜੋਂ ਸੇਵਾਮੁਕਤ ਹੋ ਗਏ ਸਨ। ਇਸ ਮੌਕੇ ਡਾ. ਅਸ਼ੋਕ ਸਿੰਗਲਾ ਦਾ ਸਿਵਲ ਸਰਜਨ ਦਫਤਰ ਪੁੱਜਣ ’ਤੇ ਸਮੂਹ ਸਟਾਫ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਰੀਤੂ ਜੈਨ ਜ਼ਿਲ੍ਹਾ ਪਰਿਵਾਰ ਅਤੇ ਭਲਾਈ ਅਫਸਰ, ਡਾ. ਜੋਤੀ ਸਹਾਇਕ ਸਿਵਲ ਮੋਗਾ, ਡਾ. ਗੌਰਵਪ੍ਰੀਤ ਜ਼ਿਲ੍ਹਾ ਅਫ਼ਸਰ, ਪਰਵੀਨ ਸ਼ਰਮਾ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਚਰਨ ਕੌਰ ਸੁਪਰਡੈਂਟ, ਜਸਵਿੰਦਰ ਸਿੰਘ, ਛਤਰਪਾਲ ਸਿੰਘ ਚੀਮਾ, ਅੰਮ੍ਰਿਤ ਸ਼ਰਮਾ ਅਤੇ ਹੋਰ ਸਟਾਫ ਵੀ ਹਾਜ਼ਰ ਸਨ।
Advertisement
Advertisement