ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਵਤਾਰ ਸਿੰਘ ਪਿੰਦੀ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਬਣੇ

07:12 AM Feb 01, 2025 IST
featuredImage featuredImage
ਅਵਤਾਰ ਸਿੰਘ ਪਿੰਦੀ ਦਾ ਸਨਮਾਨ ਕਰਦੇ ਹੋਏ ਗੁਰਦੁਆਰਾ ਬਾਉਲੀ ਸਾਹਿਬ ਦੀ ਮੈਨੇਜਮੈਂਟ।


ਸ੍ਰੀ ਗੋਇੰਦਵਾਲ ਸਾਹਿਬ: ਇਥੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਤਾਇਨਾਤ ਐਡੀਸ਼ਨਲ ਮੈਨੇਜਰ ਅਵਤਾਰ ਸਿੰਘ ਪਿੰਦੀ ਨੂੰ ਉਨ੍ਹਾਂ ਦੀਆਂ ਗੁਰੂ ਘਰ ਲਈ ਨਿਭਾਈਆਂ ਚੰਗੀਆਂ ਸੇਵਾਵਾਂ ਲਈ ਪਦਉੱਨਤ ਕਰਦੇ ਹੋਏ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਦਾ ਬਤੌਰ ਮੈਨੇਜਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਲਈ ਮੈਨੇਜਰ ਅਵਤਾਰ ਸਿੰਘ ਪਿੰਦੀ ਅਕਾਲ ਪੁਰਖ ਦਾ ਧੰਨਵਾਦ ਕਰਦਿਆ ਆਖਿਆ ਕਿ ਉਹ ਇਸ ਨਿਯੁਕਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਕਲਵੰਤ ਸਿੰਘ ਮੰਨਣ,ਸਕੱਤਰ ਪ੍ਰਤਾਪ ਸਿੰਘ,ਪੀਏ ਸ਼ਹਿਬਾਜ ਸਿੰਘ,ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ,ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ,ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ,ਬਲਵਿੰਦਰ ਸਿੰਘ ਵਈਪੁਈ ਆਦਿ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਆਖਿਆ ਕਿ ਉਹ ਐਸਜੀਪੀਸੀ ਵੱਲੋਂ ਮਿਲੀ ਅਹਿਮ ਜ਼ਿੰਮੇਵਾਰੀ ਨੂੰ ਤਨ-ਮਨ ਨਾਲ ਨਿਭਾਉਣਗੇ।  ਇਸ ਮੌਕੇ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਗੁਰਾ ਸਿੰਘ ਮਾਨ, ਮੀਤ ਮੈਨੇਜਰ ਸਰਬਜੀਤਸਿੰਘ ਮੁੰਡਾ ਪਿੰਡ, ਅਕਾਊਂਟੈਂਟ ਸੁਖਦੇਵ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਰਸ਼ਪਾਲ ਸਿੰਘ, ਹਰਪ੍ਰੀਤ ਸਿੰਘ, ਸਤਬੀਰ ਸਿੰਘ ਧੂੰਦਾ ਆਦਿ ਨੇ ਅਵਤਾਰ ਸਿੰਘ ਪਿੰਦੀ ਨੂੰ ਵਧਾਈ ਦਿੱਤੀ।-ਪੱਤਰ ਪ੍ਰੇਰਕ

Advertisement

Advertisement
Advertisement