ਅਲੂਣਾ ਤੋਲਾ ਦੀ ਪੰਚਾਇਤ ਵੱਲੋਂ ਬਜ਼ੁਰਗਾਂ ਦਾ ਸਨਮਾਨ
ਦੇਵਿੰਦਰ ਸਿੰਘ ਜੱਗੀ
ਪਾਇਲ, 7 ਜਨਵਰੀ
ਨੇੜਲੇ ਪਿੰਡ ਅਲੂਣਾ ਤੋਲਾ ਦੀ ਗ੍ਰਾਮ ਪੰਚਾਇਤ ਅਤੇ ਫੁਟਬਾਲ ਸਪੋਰਟਸ ਕਲੱਬ ਵੱਲੋਂ ਪਿੰਡ ਦੀ ਸੱਥ ਦੇ ਸ਼ਿੰਗਾਰ ਬਜ਼ੁਰਗ ਬਾਬਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਦੀਆਂ ਸੱਥਾਂ ਦੇ ਸ਼ਿੰਗਾਰ ਬਜ਼ੁਰਗ ਬਾਬਿਆਂ ਚੋਂ ਜਗਤਾਰ ਸਿੰਘ ਸਵੈਚ, ਗੁਰਨਾਮ ਸਿੰਘ, ਗੁਰਮੇਲ ਸਿੰਘ, ਬੀਰੂ ਰਾਮ, ਰਾਮ ਕਿਸ਼ਨ, ਖੁਸ਼ੀ ਮੁਹੰਮਦ, ਬਲਦੇਵ ਸਿੰਘ ਵਿਰਕ, ਗੁਰਦਿਆਲ ਸਿੰਘ, ਨਿਰਮਲ ਸਿੰਘ ਚੀਮਾ ਦਾ ਵਿਸ਼ੇਸ ਸਨਮਾਨ ਕਰਕੇ ਬਜੁਰਗਾਂ ਦਾ ਹੌਂਸਲਾ ਵਧਾਉਣ ਦਾ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਬਜ਼ੁਰਗ ਬਾਬਿਆਂ ਕੋਲੋਂ ਲੰਘੇ ਪੁਰਾਤਨ ਸਮਿਆਂ ਬਾਰੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਕਿ ਕਿਵੇਂ ਲੋਕ ਆਪਸੀ ਤਾਲਮੇਲ ਨਾਲ ਰਹਿੰਦੇ ਸਨ। ਪੰਜਾਬ ਭਰ ਵਿੱਚੋਂ ਰੰਗ ਬਿਰੰਗਾ ਪਿੰਡ ਦਾ ਮਾਣ ਪ੍ਰਾਪਤ ਕਰਨ ਵਾਲੇ ਇਸ ਪਿੰਡ ਦੀ ਪੰਚਾਇਤ ਅਤੇ ਫੁੱਟਬਾਲ ਕਲੱਬ ਵੱਲੋਂ ਇੱਕ ਨਵੀਂ ਸ਼ੁਰੂਆਤ ਕਰਕੇ ਬਜੁਰਗਾਂ ਦਾ ਸਨਮਾਨ ਕਰਨਾ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਜਗਮੇਲ ਸਿੰਘ, ਅਵਤਾਰ ਸਿੰਘ, ਰਾਜਿੰਦਰ ਸਿੰਘ, ਸੁਖਵੀਰ ਸਿੰਘ, ਗੁਰਮੇਲ ਸਿੰਘ ਪੰਚ, ਪ੍ਰੀਤੀ, ਦਰਸ਼ਨ ਸਿੰਘ, ਪਰਮਿੰਦਰ ਸਿੰਘ , ਤੇਜਿੰਦਰ ਸਿੰਘ , ਗੁਰਪ੍ਰੀਤ ਸਿੰਘ ਸਮੇਤ ਹੋਰ ਹਾਜ਼ਰ ਸਨ। ਇਸ ਮੌਕੇ ਸਨਮਾਨਿਤ ਬਜ਼ੁਰਗਾਂ ਨੇ ਪੰਚਾਇਤ ਤੇ ਫੁੱਟਬਾਲ ਕਲੱਬ ਦਾ ਧੰਨਵਾਦ ਕੀਤਾ।