ਅਮਰੀਕਾ: ਛੇ ਦਹਾਕਿਆਂ ਬਾਅਦ ਮਿਲੀ 20 ਸਾਲ ਦੀ ਉਮਰ ’ਚ ਲਾਪਤਾ ਹੋਈ ਔਰਤ
05:19 AM May 07, 2025 IST
ਵਾਸ਼ਿੰਗਟਨ, 6 ਮਈ
ਦੱਖਣੀ-ਕੇਂਦਰੀ ਵਿਸਕਾਨਸਿਨ ਦੇ ਛੋਟੇ ਜਿਹੇ ਸ਼ਹਿਰ ਤੋਂ ਲਗਪਗ 62 ਸਾਲ ਪਹਿਲਾਂ ਲਾਪਤਾ ਹੋਈ ਔਰਤ ਔਡਰੇ ਬੈਕਬਰਗ ਕਿਸੇ ਹੋਰ ਸੂਬੇ ’ਚੋਂ ਮਿਲ ਗਈ ਹੈ। ਜਾਣਕਾਰੀ ਅਨੁਸਾਰ ਆਪਣੇ ਪਰਿਵਾਰ ਦੀ ਬੇਬੀਸਿਟਰ ਨਾਲ ਘਰੋਂ ਨਿਕਲਣ ਤੋਂ ਬਾਅਦ ਉਹ ਇੰਡੀਆਨਾਪੋਲਿਸ ਜਾਣ ਵਾਲੀ ਬੱਸ ਫੜਨ ਦੌਰਾਨ ਲਾਪਤਾ ਹੋ ਗਈ ਸੀ। ਪਿਛਲੇ ਹਫ਼ਤੇ ਸੌਕ ਕਾਊਂਟੀ ਸ਼ੈਰਿਫ਼ ਦੇ ਦਫ਼ਤਰ ਨੇ ਐਲਾਨ ਕੀਤਾ ਕਿ ਬੱਸ ਸਟਾਪ ਦੇ ਇੱਕ ਕੋਨੇ ਤੋਂ ਗਾਇਬ ਹੋਈ ਔਰਤ ਕਿਸੇ ਹੋਰ ਸੂਬੇ ਵਿੱਚ ਜਿਊਂਦੀ ਅਤੇ ਸੁਰੱਖਿਅਤ ਮਿਲ ਗਈ ਹੈ। ਜਦੋਂ ਉਹ ਲਾਪਤਾ ਹੋਈ ਸੀ ਉਸ ਵੇਲੇ ਉਸ ਦੀ ਉਮਰ ਲਗਪਗ 20 ਸਾਲ ਸੀ ਅਤੇ ਅੱਜ ਉਹ ਆਪਣੇ 80ਵਿਆਂ ਵਿੱਚ ਹੈ। ਸ਼ੈਰਿਫ਼ ਦਫ਼ਤਰ ਦੇ ਜਾਸੂਸ ਇਸਹਾਕ ਹੈਨਸਨ ਨੇ ਕਿਹਾ, ‘ਉਹ ਖੁਸ਼, ਸੁਰੱਖਿਅਤ ਅਤੇ ਰਾਜ਼ੀ-ਖ਼ੁਸ਼ੀ ਹੈ।’ -ਏਪੀ
Advertisement
Advertisement