ਅਦਾਲਤ ’ਚੋਂ ਭੱਜ ਕੇ ਦੂਜੀ ਮੰਜ਼ਿਲ ਤੋਂ ਛਾਲ ਮਾਰਨ ਵਾਲੇ ਮੁਲਜ਼ਮ ਦੀ ਮੌਤ
05:07 AM Apr 15, 2025 IST
ਖੇਤਰੀ ਪ੍ਰਤੀਿਨਧ
ਪਟਿਆਲਾ, 14 ਅਪਰੈਲ
ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਲਿਆਂਦੇ ਗਏ ਇੱਕ ਵਿਅਕਤੀ ਨੇ ਅੱਜ ਅਦਾਲਤੀ ਕਮਰੇ ’ਚੋਂ ਫਰਾਰ ਹੋ ਕੇ ਕੰਪਲੈਕਸ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਹ ਤੀਜੀ ਮੰਜ਼ਿਲ ਤੋਂ ਫਰਾਰ ਹੋਣ ਮਗਰੋਂ ਇੱਕ ਮੰਜ਼ਿਲ ਤਾਂ ਰੈਂਪ ਰਾਹੀਂ ਭੱਜ ਕੇ ਹੇਠਾਂ ਉੱਤਰ ਆਇਆ ਪਰ ਬਾਅਦ ਵਿੱਚ ਉਸ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਉਸ ਦੇ ਸਿਰ ਅਤੇ ਰੀੜ੍ਹ ਦੀ ਹੱਡੀ ’ਤੇ ਸੱਟ ਲੱਗੀ, ਜੋ ਉਸ ਲਈ ਜਾਨਲੇਵਾ ਸਾਬਤ ਹੋਈ। ਮ੍ਰਿਤਕ ਦੀ ਪਛਾਣ ਰਵੀ ਕੁਮਾਰ ਵਾਸੀ ਰੰਗੇਸ਼ਾਹ ਕਲੋਨੀ ਪਟਿਆਲਾ ਵਜੋਂ ਹੋਈ ਹੈ। ਡੀਐੱਸਪੀ ਸਤਨਾਮ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਰਧਾਰਤ ਨਿਯਮਾਂ ਤਹਿਤ ਅਦਾਲਤ ’ਚ ਪੇਸ਼ ਕਰਨ ਮੌਕੇ ਮੁਲਜ਼ਮ ਨੂੰ ਹੱਥਕੜੀ ਨਹੀਂ ਲਾਈ ਜਾ ਸਕਦੀ, ਜਿਸ ਦਾ ਫਾਇਦਾ ਉਠਾਉਂਦਿਆਂ ਹੀ ਉਹ ਉਸ ਵੇਲੇ ਫਰਾਰ ਹੋ ਗਿਆ।
Advertisement
Advertisement