ਮੋਟਰਸਾਈਕਲ ਸਵਾਰਾਂ ਨੇ ਭਾਗਸਰ ਦੇ ਸਰਪੰਚ ਨੂੰ ਗੋਲੀ ਮਾਰੀ
05:28 AM Apr 29, 2025 IST
ਪੱਤਰ ਪ੍ਰੇਰਕ
ਅਬੋਹਰ, 28 ਅਪਰੈਲ
ਇੱਥੋਂ ਨੇੜਲੇ ਪਿੰਡ ਭਾਗਸਰ ਦੇ ਸਰਪੰਚ ਨੂੰ ਬੀਤੀ ਰਾਤ ਨਕਾਬਪੋਸ਼ਾਂ ਨੇ ਗੋਲੀ ਮਾਰ ਦਿੱਤੀ। ਸਰਪੰਚ ਨੂੰ ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਥਾਨਕ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਇੱਥੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪਿੰਡ ਭਾਗਸਰ ਦਾ ਸਰਪੰਚ ਸੁਧੀਰ ਕੂਕਣਾ ਲੰਘੀ ਰਾਤ ਆਪਣੇ ਖੇਤ ਤੋਂ ਕਾਰ ਵਿੱਚ ਘਰ ਆ ਰਹੇ ਸਨ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਹ ਜਿਵੇਂ ਹੀ ਕਾਰ ਰੋਕ ਕੇ ਹੇਠਾਂ ਉਤਰੇ ਤਾਂ ਇੱਕ ਮੁੰਡੇ ਨੇ ਪਿਸਤੌਲ ਨਾਲ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ। ਇਹ ਗੋਲੀ ਸੁਧੀਰ ਦੇ ਮੋਢੇ ’ਤੇ ਲੱਗੀ ਅਤੇ ਇਸ ਮਗਰੋਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।ਪੁਲੀਸ ਅਧਿਕਾਰੀ ਬਲਵੀਰ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement