For the best experience, open
https://m.punjabitribuneonline.com
on your mobile browser.
Advertisement

ਅਦਾਕਾਰਾ ਨੁਸਰਤ ਭਰੁਚਾ ਭਾਰਤ ਪੁੱਜੀ

08:58 AM Oct 09, 2023 IST
ਅਦਾਕਾਰਾ ਨੁਸਰਤ ਭਰੁਚਾ ਭਾਰਤ ਪੁੱਜੀ
Advertisement

ਮੁੰਬਈ: ਇਜ਼ਰਾਈਲ ਵਿੱਚ ਪੈਦਾ ਹੋਏ ਤਣਾਅ ਦੇ ਬਾਵਜੂਦ, ਬੌਲੀਵੁੱਡ ਅਦਾਕਾਰਾ ਨੁਸਰਤ ਭਰੁਚਾ ਸੁਰੱਖਿਅਤ ਮੁੰਬਈ ਪਹੁੰਚ ਗਈ ਹੈ। ਉਹ ਜਦੋਂ ਮੁੰਬਈ ਹਵਾਈ ਅੱਡੇ ਤੋਂ ਬਾਹਰ ਆਈ ਤਾਂ ਕਾਫ਼ੀ ਉਦਾਸ ਅਤੇ ਦੁਖੀ ਨਜ਼ਰ ਆ ਰਹੀ ਸੀ। ਉਸ ਨੇ ਟਰੈਕ ਪੈਂਟ ਅਤੇ ਇੱਕ ਕਮੀਜ਼ ਪਾਈ ਹੋਈ ਸੀ। ਅਦਾਕਾਰਾ ਜਦੋਂ ਹਵਾਈ ਅੱਡੇ ਤੋਂ ਬਾਹਰ ਆ ਕੇ ਆਪਣੀ ਗੱਡੀ ਵੱਲ ਜਾਣ ਲੱਗੀ ਤਾਂ ਉਸ ਨੂੰ ਪੱਤਰਕਾਰਾਂ ਨੇ ਘੇਰ ਲਿਆ। ਉਹ ਆਪਣੀ ਪ੍ਰੇਸ਼ਾਨੀ ਕਰ ਕੇ ਮੀਡੀਆ ਨਾਲ ਜ਼ਿਆਦਾ ਗੱਲ ਨਹੀਂ ਕਰ ਸਕੀ। ਉਸ ਨੇ ਨਮ ਅੱਖਾਂ ਨਾਲ ਵਾਰ-ਵਾਰ ਕੈਮਰੇ ਵਾਲਿਆਂ ਨੂੰ ਕਿਹਾ ਕਿ ਉਹ ਪਿੱਛੇ ਹਟ ਜਾਣ। ਅਦਾਕਾਰਾ ਇਜ਼ਰਾਈਲ ਵਿੱਚ ‘ਹੈਫੀ ਫ਼ਿਲਮ ਫੈਸਟੀਵਲ’ ਵਿੱਚ ਹਿੱਸਾ ਲੈਣ ਲਈ ਗਈ ਸੀ। ਉਸ ਨੂੰ ਭਾਰਤੀ ਦੂਤਾਵਾਸ ਦੀ ਮਦਦ ਨਾਲ ਵਾਪਸ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਗਾਜ਼ਾ ਦੇ ਅਤਵਿਾਦੀ ਗਰੁੱਪ ਹਮਾਸ ਵੱਲੋਂ ਇਜ਼ਰਾਈਲ ’ਤੇ ਹਮਲਾ ਕਰਨ ਤੋਂ ਬਾਅਦ ਉਥੇ ਹਾਲਾਤ ਤਣਾਅਪੂਰਨ ਹੋ ਗਏ ਹਨ। ਇਜ਼ਰਾਈਲ ਅਤੇ ਫਲਸਤੀਨ ਦਰਮਿਆਨ 20ਵੀਂ ਸਦੀ ਦੇ ਅੱਧ ਵਿੱਚ ਸ਼ੁਰੂ ਹੋਇਆ ਇਹ ਫੌਜੀ ਅਤੇ ਸਿਆਸੀ ਸੰਘਰਸ਼ ਹੈ। ਇਸ ਮਸਲੇ ਨੂੰ ਸੁਲਝਾਉਣ ਲਈ ਕੀਤੇ ਕਈ ਤਰ੍ਹਾਂ ਦੇ ਯਤਨ ਵੀ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਦੇ ਸਕੇ। -ਆਈਏਐੱਨਐੱਸ

Advertisement

Advertisement
Advertisement
Author Image

sukhwinder singh

View all posts

Advertisement