ਅਥਲੈਟਿਕਸ ਵਿੱਚ ਮਹਾਪ੍ਰਗਿਆ ਸਕੂਲ ਦੀ ਝੰਡੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਮਈ
ਸਥਾਨਕ ਰਾਏਕੋਟ ਰੋਡ ਸਥਿਤ ਮਹਾਪ੍ਰਗਿਆ ਸਕੂਲ ਦੀਆਂ ਖਿਡਾਰਨਾਂ ਨੇ ਸੀਆਈਐਸਸੀਈ ਅਥਲੈਟਿਕਸ ਟੂਰਨਾਮੈਂਟ (ਲੜਕੀਆਂ) ਵਿੱਚ ਕੁੱਲ 39 ਤਗ਼ਮੇ ਜਿੱਤੇ ਹਨ। ਗੁਰੂ ਨਾਨਕ ਪਬਲਿਕ ਸਕੂਲ ਲੁਧਿਆਣਾ ਵਿੱਚ ਇਹ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਅੰਡਰ-14 ਵਿੱਚ ਕਵਨਦੀਪ ਕੌਰ ਨੇ ਉੱਚੀ ਛਾਲ ਵਿੱਚੋਂ ਪਹਿਲਾ ਸਥਾਨ ਅਤੇ ਛੇ ਸੌ ਮੀਟਰ ਦੌੜ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਜੀਵਨਜੋਤ ਕੌਰ ਨੇ ਲੰਬੀ ਛਾਲ ਵਿੱਚ ਪਹਿਲਾ, ਚਾਰ ਸੌ ਮੀਟਰ ਰਿਲੇਅ ਦੌੜ ਵਿੱਚੋਂ ਤੀਜਾ ਦਰਜਾ ਹਾਸਲ ਕੀਤਾ। ਛੇ ਸੌ ਮੀਟਰ ਦੌੜ ਵਿੱਚ ਅਰਸ਼ਦੀਪ ਕੌਰ ਨੇ ਦੂਜਾ ਸਥਾਨ ਅਤੇ ਚਾਰ ਸੌ ਮੀਟਰ ਰਿਲੇਅ ਦੌੜ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।
ਅੱਸੀ ਮੀਟਰ ਹਰਡਲ ਰੇਸ ਵਿੱਚ ਜਸਮੀਨ ਕੌਰ ਨੇ ਦੂਜਾ, ਖੁਸ਼ਮੀਤ ਕੌਰ ਅਤੇ ਅਵਨੀਤ ਕੌਰ ਹਾਂਸ ਨੇ ਚਾਰ ਸੌ ਮੀਟਰ ਰਿਲੇਅ ਰੇਸ ਵਿੱਚ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਭਾਗ ਵਿੱਚ ਕੋਮਲਪ੍ਰੀਤ ਕੌਰ ਜਮਾਤ ਦਸਵੀਂ ਨੇ ਸੌ ਅਤੇ ਚਾਰ ਸੌ ਮੀਟਰ ਹਰਡਲ ਰੇਸ ਵਿੱਚੋਂ ਪਹਿਲਾ, ਸੋਲਾਂ ਸੌ ਮੀਟਰ ਰਿਲੇਅ ਰੇਸ ਵਿੱਚੋਂ ਦੂਜਾ ਜਦਕਿ ਦਮਨਪ੍ਰੀਤ ਕੌਰ ਨੂੰ ਚਾਰ ਸੌ ਮੀਟਰ ਦੌੜ ਵਿੱਚੋਂ ਤੀਜਾ ਅਤੇ 1600 ਮੀਟਰ ਰਿਲੇਅ ਰੇਸ ਵਿੱਚੋਂ ਦੂਜਾ ਸਥਾਨ ਪ੍ਰਾਪਤ ਹੋਇਆ। ਬਵਨਦੀਪ ਕੌਰ ਨੇ ਤਿੰਨ ਕਿਲੋਮੀਟਰ ਤੁਰਨ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਸੋਲਾਂ ਸੌ ਮੀਟਰ ਰਿਲੇਅ ਰੇਸ ਵਿੱਚੋਂ ਸੁਖਮਨਪ੍ਰੀਤ ਅਤੇ ਮਨਪ੍ਰੀਤ ਕੌਰ ਨੂੰ ਦੂਜਾ ਸਥਾਨ ਮਿਲਿਆ। ਅੰਡਰ-19 ਵਿੱਚ ਸਮਰੀਨ ਕੌਰ ਨੇ ਤਿੰਨ ਹਜ਼ਾਰ ਮੀਟਰ ਦੌੜ ਅਤੇ ਜੈਵਲਿਨ ਥ੍ਰੋਅ ਵਿੱਚ ਪਹਿਲਾ, ਚਾਰ ਸੌ ਮੀਟਰ ਹਰਡਲ ਰੇਸ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸੁਖਰਾਮ ਕੌਰ ਨੇ ਤੀਹਰੀ ਛਾਲ ਵਿੱਚ ਪਹਿਲਾ ਅਤੇ ਚਾਰ ਸੌ ਅਤੇ ਸੋਲਾਂ ਸੌ ਮੀਟਰ ਰਿਲੇਅ ਰੇਸ ਵਿੱਚ ਤੀਜਾ ਸਥਾਨ ਪ੍ਰਾਪਤ ਕਰਿਆ।
ਪ੍ਰਭਦੀਪ ਨੇ ਡਿਸਕਸ ਥ੍ਰੋਅ ਵਿੱਚ ਪਹਿਲਾ, ਗੋਲਾ ਸੁੱਟਣ ਵਿੱਚ ਦੂਜਾ ਸਥਾਨ ਹਾਸਲ ਕੀਤਾ। ਏਕਮਨੂਰ ਕੌਰ ਨੇ ਤਿੰਨ ਕਿਲੋਮੀਟਰ ਤੁਰਨ ਵਿੱਚ ਪਹਿਲਾ, ਤੀਹਰੀ ਛਾਲ ਵਿੱਚ ਦੂਜਾ, ਸੋਲਾਂ ਸੌ ਮੀਟਰ ਰਿਲੇਅ ਦੌੜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਵੱਲੋਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ। ਪ੍ਰਿੰਸੀਪਲ ਪ੍ਰਭਜੀਤ ਕੌਰ ਵਰਮਾ ਨੇ ਵਿਦਿਆਰਥਣਾਂ ਨੂੰ ਖੇਡਾਂ ਵਿੱਚ ਨਿਰੰਤਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਕੋਆਰਡੀਨੇਟਰ ਸੁਰਿੰਦਰ ਕੌਰ, ਮੈਨੇਜਰ ਮਨਜੀਤ ਇੰਦਰ ਕੁਮਾਰ ਅਤੇ ਵੱਖ-ਵੱਖ ਖੇਡਾਂ ਨਾਲ ਸਬੰਧਤ ਕੋਚ ਸਾਹਿਬਾਨ ਅਤੇ ਅਧਿਆਪਕਾਂ ਨੇ ਜੇਤੂ ਖਿਡਾਰਨਾਂ ਵਧਾਈ ਦਿੱਤੀ।