ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੇਡ ਮੁਕਾਬਲੇ ਦੀ ਟਰਾਫੀ ਜ਼ੋਰਾਵਰ ਹਾਊਸ ਨੇ ਜਿੱਤੀ

11:16 AM Dec 06, 2023 IST
ਜੇਤੂ ਵਿਦਿਆਰਥੀ ਟਰਾਫੀ ਅਤੇ ਸਕੂਲ ਸਟਾਫ ਨਾਲ। ਫੋਟੋ: ਲਾਲੀ।

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਦਸੰਬਰ
ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਵਿੱਚ 52ਵਾਂ ਸਾਲਾਨਾ ਖੇਡ ਦਿਵਸ ਮਨਾਇਆ ਗਿਆ ਜਿਸ ਵਿਚ ਅਨਮੋਲ ਸਿੰਘ ਧਾਲੀਵਾਲ ਵਧੀਕ ਡਿਪਟੀ ਕਮਿਸ਼ਨਰ ਅਤੇ ਸੁਨੀਤਾ ਰਾਣੀ ਪੀਪੀਐਸ ਕਮਾਡੈਂਟ ਫਸਟ ਸੀ.ਡੀ.ਓ. ਬਹਾਦਰਗੜ੍ਹ ਪਟਿਆਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਖੇਡ ਮੁਕਾਬਲਿਆਂ ਦੀ ਸ਼ੁਰੂਆਤ ਖਿਡਾਰੀਆਂ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਹੋਈ। ਸਕੂਲ ਦੇ ਚਾਰ ਹਾਊਸਾਂ ਦੇ ਵਿਦਿਆਰਥੀਆਂ ਵੱਲੋਂ ਮੁੱਖ ਮਹਿਮਾਨ ਨੂੰ ਮਾਰਚ ਪਾਸਟ ਨਾਲ ਸਲਾਮੀ ਦਿੱਤੀ ਗਈ ਅਤੇ ਖੇਡ ਮੁਕਾਬਲਿਆਂ ਵਿਚ ਪੂਰੀ ਇਮਾਨਦਾਰੀ ਅਤੇ ਖੇਡ ਭਾਵਨਾ ਅਨੁਸਾਰ ਭਾਗ ਲੈਣ ਦੀ ਸਹੁੰ ਚੁੱਕੀ। ਸਕੂਲ ਪ੍ਰਿੰਸੀਪਲ ਪ੍ਰਭਜੋਤ ਕੌਰ ਗਰੇਵਾਲ ਵਲੋਂ ਸਕੂਲ ਦੀ ਸਾਲਾਨਾ ਖੇਡ ਰਿਪੋਰਟ ਪੜ੍ਹੀ। ਖੇਡ ਮੁਕਾਬਲੇ ਵਿਚ 100 ਮੀਟਰ, 200 ਮੀਟਰ, ਉਚੀ ਛਾਲ, ਲੰਮੀ ਛਾਲ, ਸ਼ਾਟ ਪੁੱਟ ਅਤੇ ਰਿਲੇਅ ਦੌੜ ਮੁਕਾਬਲੇ ਕਰਵਾਏ ਗਏ। ਖੇਡ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਦੇ ਜ਼ੋਰਾਵਰ ਹਾਊਸ ਨੇ ਪਹਿਲਾ, ਜੁਝਾਰ ਹਾਊਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਡਾਇਰੈਕਟਰ ਐਸ.ਵੀ. ਕੁਮਾਰ ਅਤੇ ਪ੍ਰਿੰਸੀਪਲ ਪ੍ਰਭਜੋਤ ਕੌਰ ਗਰੇਵਾਲ ਨੇ ਮੁੱਖ ਮਹਿਮਾਨਾਂ ਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਜਸਵਿੰਦਰ ਕੌਰ ਕਲੇਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Advertisement

Advertisement
Advertisement