For the best experience, open
https://m.punjabitribuneonline.com
on your mobile browser.
Advertisement

‘ਆਪ’ ਦਾ ਜ਼ੋਨ ਪ੍ਰਧਾਨ ਸਾਥੀਆਂ ਸਣੇ ਕਾਂਗਰਸ ’ਚ ਸ਼ਾਮਲ

07:01 AM Feb 17, 2024 IST
‘ਆਪ’ ਦਾ ਜ਼ੋਨ ਪ੍ਰਧਾਨ ਸਾਥੀਆਂ ਸਣੇ ਕਾਂਗਰਸ ’ਚ ਸ਼ਾਮਲ
ਕਾਂਗਰਸ ’ਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਅਸ਼ੋਕ ਚੌਧਰੀ ਤੇ ਹੋਰ। -ਫੋਟੋ: ਸਾਗਰ
Advertisement

ਪੱਤਰ ਪ੍ਰੇਰਕ
ਦੀਨਾਨਗਰ, 16 ਫਰਵਰੀ
ਆਮ ਆਦਮੀ ਪਾਰਟੀ ਦੇ ਪੁਰਾਣਾਸ਼ਾਲਾ ਤੋਂ ਜ਼ੋਨ ਪ੍ਰਧਾਨ ਰਮਨ ਸਿੰਘ ਨਡਾਲਾ ਨੇ ਅੱਜ ਸਾਥੀਆਂ ਸਮੇਤ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਕਾਂਗਰਸ ਦਾ ਪੱਲਾ ਫੜਦਿਆਂ ਹੀ ਉਨ੍ਹਾਂ ‘ਆਪ’ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਪਾਰਟੀ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਫ਼ਰਕ ਹੈ। ਸ੍ਰੀ ਨਡਾਲਾ ਨਾਲ ਕਾਂਗਰਸ ਵਿੱਚ ਸ਼ਾਮਲ ਹੋਏ ‘ਆਪ’ ਆਗੂ ਗੁਰਬਚਨ ਸਿੰਘ ਚੰਦਰਭਾਨ, ਦਰਸ਼ਨ ਲਾਲ ਮੱਲੋਵਾਲ ਅਤੇ ਕਿਸ਼ਨ ਚੰਦ ਨਡਾਲਾ ਨੂੰ ਸੀਨੀਅਰ ਕਾਂਗਰਸ ਆਗੂ ਤੇ ਵਿਧਾਇਕਾ ਅਰੁਣਾ ਚੌਧਰੀ ਦੇ ਪਤੀ ਅਸ਼ੋਕ ਚੌਧਰੀ ਨੇ ਪਾਰਟੀ ’ਚ ਸ਼ਮੂਲੀਅਤ ਕਰਵਾਈ।
ਰਮਨ ਸਿੰਘ ਨਡਾਲਾ ਨੇ ਕਿਹਾ ਕਿ ‘ਆਪ’ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ। ਉਹ ਉਨ੍ਹਾਂ ’ਤੇ ਖਰੇ ਨਹੀਂ ਉੱਤਰੇ ਜਿਸ ਕਾਰਨ ਲੋਕ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੀਨਾਨਗਰ ਤੋਂ ਪਾਰਟੀ ਦੇ ਹਲਕਾ ਇੰਚਾਰਜ ’ਤੇ ਵੀ ਗੰਭੀਰ ਦੋਸ਼ ਲਗਾਏ ਅਤੇ ਕਿਹਾ ਕਿ ਹਲਕਾ ਵਾਸੀ ਉਸਦੀਆਂ ਧੱਕੇਸ਼ਾਹੀਆਂ ਤੋਂ ਅੱਕ ਚੁੱਕੇ ਹਨ। ਇਸਦਾ ਜਵਾਬ ਲੋਕ ਆਗਾਮੀ ਚੋਣਾਂ ਵਿੱਚ ਦੇਣਗੇ। ਉਨ੍ਹਾਂ ਦੀਨਾਨਗਰ ਦੀ ਮੌਜੂਦਾ ਵਿਧਾਇਕਾ ਤੇ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਇੱਕ ਇਮਾਨਦਾਰ ਤੇ ਬੇਦਾਗ਼ ਨੇਤਾ ਦੱਸਿਆ।

Advertisement

Advertisement
Author Image

sukhwinder singh

View all posts

Advertisement
Advertisement
×