For the best experience, open
https://m.punjabitribuneonline.com
on your mobile browser.
Advertisement

ਜ਼ੋਨ ਖੇਡਾਂ: ਮਕਸੂਦੜਾ ਸਕੂਲ ਵੱਲੋਂ ਨੌਂ ਜਿੱਤਾਂ ਦਰਜ

10:07 AM Sep 16, 2024 IST
ਜ਼ੋਨ ਖੇਡਾਂ  ਮਕਸੂਦੜਾ ਸਕੂਲ ਵੱਲੋਂ ਨੌਂ ਜਿੱਤਾਂ ਦਰਜ
ਰਾੜਾ ਸਾਹਿਬ ਵਿੱਚ ਰਿਲੇਅ ਦੌੜਾਂ ਸ਼ੁਰੂ ਕਰਵਾਉਂਦੇ ਹੋਏ ਰੈਫਰੀ।
Advertisement

ਪੱਤਰ ਪ੍ਰੇਰਕ
ਪਾਇਲ, 15 ਅਗਸਤ
ਰਾੜਾ ਸਾਹਿਬ ਜ਼ੋਨ ਦੀਆਂ 68ਵੀਆਂ ਗਰਮ ਰੁੱਤ ਖੇਡਾਂ ਦੇ ਅੰਡਰ-14, 17 ਅਤੇ 19 ਲੜਕਿਆਂ ਤੇ ਲੜਕੀਆਂ ਦੇ ਅਥਲੈਟਿਕਸ ਦੇ ਵੱਖ-ਵੱਖ ਮੁਕਾਬਲੇ ਸੰਤ ਈਸਰ ਸਿੰਘ ਜੀ ਸਟੇਡੀਅਮ, ਪਿੰਡ ਘਲੋਟੀ ਵਿਖੇ ਕਰਵਾਏ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕਸੂਦੜਾ ਦੇ ਖਿਡਾਰੀਆਂ ਨੇ ਅੰਡਰ-17 ਦੀਆਂ 100 ਮੀਟਰ ਦੌੜ ’ਚ ਬਲਜਿੰਦਰ ਸਿੰਘ ਜਾਦੂ ਨੇ ਪਹਿਲਾ, ਅੰਡਰ-19 ਦੌੜਾਂ ਬਿਕਰਮਜੋਤ ਸਿੰਘ ਨੇ ਪਹਿਲਾ, 400 ਮੀਟਰ ਮਨਜੋਤ ਸਿੰਘ ਨੇ ਦੂਜਾ, ਅੰਡਰ-19 ਸ਼ਾਟ-ਪੁੱਟ ਹਰਮਨ ਸਿੰਘ ਨੇ ਦੂਜਾ, ਅੰਡਰ-17 ਸ਼ਾਟ-ਪੁੱਟ ਬਲਜਿੰਦਰ ਸਿੰਘ ਨੇ ਤੀਜਾ, ਅੰਡਰ-19 ਦੌੜਾਂ ’ਚ ਗੁਰਵਿੰਦਰ ਸਿੰਘ ਭੱਟੀ ਨੇ ਚੌਥਾ, ਅੰਡਰ-17 ਲੜਕੀਆਂ ਦੀ ਦੁਰਗਾ ਨੇ 200 ਮੀਟਰ ਦੌੜ ਵਿੱਚ ਦੂਜਾ ਤੇ ਅੰਡਰ-17 ਦੇ 1500 ਮੀਟਰ ਦੌੜਾਂ ’ਚ ਤੀਜਾ ਸਥਾਨ ਹਾਸਲ ਕੀਤਾ। ਅੰਡਰ 19 ਰਲੇਅ ਦੌੜਾਂ ’ਚ ਗੁਰਵਿੰਦਰ ਸਿੰਘ, ਹਰਮਨ ਸਿੰਘ, ਮਨਜੋਤ ਸਿੰਘ, ਬਿਕਰਮ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ । ਹੈੱਡਮਾਸਟਰ ਜਰਨੈਲ ਸਿੰਘ ਕਟਾਰਹੀ, ਪਰਮੀਤ ਸਿੰਘ ਕਟਾਹਰੀ, ਮਨਿੰਦਰ ਸਿੰਘ ਕਟਾਹਰੀ, ਮਨਦੀਪ ਕੌਰ ਮਲੋਦ, ਰਾਜਵਿੰਦਰ ਕੌਰ ਬਟਾਹਰੀ, ਸ਼ਰਨਜੀਤ ਕੌਰ ਸਿਆੜ, ਸਤਵਿੰਦਰ ਸਿੰਘ ਬੁਆਣੀ, ਲੈਕਚਰਾਰ ਬਲਜਿੰਦਰ ਕੌਰ, ਜਸਪ੍ਰੀਤ ਕੌਰ ਬਿਲਾਸਪੁਰ, ਅਮਨਪ੍ਰੀਤ ਸਿੰਘ ਕਟਾਹਰੀ, ਜਗਦੀਪ ਸਿੰਘ ਕਟਾਹਰੀ ਹਾਜ਼ਰ ਸਨ।

Advertisement

Advertisement
Advertisement
Author Image

Advertisement