ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂ ਨਾਨਕ ਵਰਸਿਟੀ ਦਾ ਜ਼ੋਨਲ ਯੁਵਕ ਮੇਲਾ ਸਮਾਪਤ

10:13 AM Oct 06, 2024 IST
ਜੇਤੂਆਂ ਨੂੰ ਇਨਾਮ ਵੰਡਦੇ ਹੋਏ ਮੁੱਖ ਮਹਿਮਾਨ ਅਤੇ ਹੋਰ।

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 5 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰਕਾਰੀ/ਕਾਂਸਟੀਚੂਐਂਟ ਕਾਲਜਾਂ ਦਾ ਤਿੰਨ ਰੋਜ਼ਾ ਜ਼ੋਨਲ ਯੁਵਕ ਮੇਲਾ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਗਿੱਧੇ ਦੀ ਧਮਾਲ ਨਾਲ ਸਮਾਪਤ ਹੋ ਗਿਆ। ਅੰਤਿਮ ਦਿਨ ਸਮਾਗਮ ਦੀ ਪ੍ਰਧਾਨਗੀ ਮੁੱਖ ਮਹਿਮਾਨ ਵਜੋਂ ਪੁੱਜੇ ਯੂਨੀਵਰਸਿਟੀ ਦੇ ਡੀਨ (ਅਕਾਦਮਿਕ ਮਾਮਲੇ) ਪ੍ਰੋ. ਪਲਵਿੰਦਰ ਸਿੰਘ ਨੇ ਕੀਤੀ। ਉਨ੍ਹਾਂ ਜੇਤੂਆਂ ਨੂੰ ਟਰਾਫੀਆਂ ਵੰਡੀਆਂ।
ਇਸ ਫੈਸਟੀਵਲ ਵਿੱਚ, ਸਰਕਾਰੀ/ਕਾਂਸਟੀਚੂਐਂਟ ਕਾਲਜਾਂ ਦੀ ਸ਼੍ਰੇਣੀ ਦੇ ਏ-ਡਿਵੀਜ਼ਨ ਵਿੱਚ ਐੱਸ.ਆਰ. ਕਾਲਜ ਫ਼ਾਰ ਵਿਮੈਨ ਪਹਿਲੇ ਸਥਾਨ ’ਤੇ ਅਤੇ ਸਰਕਾਰੀ ਕਾਲਜ ਗੁਰਦਾਸਪੁਰ ਫਸਟ ਰਨਰਅੱਪ ਰਿਹਾ ਜਦੋਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਦੂਜੇ ਸਥਾਨ ’ਤੇ ਰਿਹਾ। ਸਰਕਾਰੀ/ਕਾਂਸਟੀਚੂਐਂਟ ਕਾਲਜਾਂ ਦੀ ਸ਼੍ਰੇਣੀ ਦੇ ਬੀ-ਡਿਵੀਜ਼ਨ ਵਿੱਚ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਕੋ-ਐਜੂਕੇਸ਼ਨ ਕਾਲਜ ਬੂਟਾ ਮੰਡੀ, ਜਲੰਧਰ ਪਹਿਲੇ ਸਥਾਨ ’ਤੇ, ਸ੍ਰੀ ਗੁਰੂ ਤੇਗਬਹਾਦਰ ਕਾਲਜ, ਸਠਿਆਲਾ ਫਸਟ ਰਨਰ-ਅੱਪ ਜਦੋਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੂੰਗ ਸੈਕੰਡ ਰਨਰ-ਅੱਪ ਰਹੇ।
ਇਸੇ ਤਰ੍ਹਾਂ ਐਸੋਸੀਏਟ ਇੰਸਟੀਚਿਊਟ ਬੀ-ਡਿਵੀਜ਼ਨ ਕੈਟੇਗਰੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮੈਨ ਓਵਰਆਲ ਚੈਂਪੀਅਨ ਰਿਹਾ ਅਤੇ ਐੱਸਐੱਸਐੱਸ ਕਾਲਜ ਆਫ ਆਰਟਸ ਫਾਰ ਵਿਮੈਨ ਅਤੇ ਸੰਤ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ ਨਿੱਕੇ ਘੁਮਾਣ ਦੋਵੇਂ ਫਸਟ ਰਨਰ-ਅੱਪ ਰਹੇ।

Advertisement

Advertisement