ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐਤੀਆਣਾ ਦੇ ਸਕੂਲ ਵਿੱਚ ਜ਼ੋਨਲ ਹਾਕੀ ਟੂਰਨਾਮੈਂਟ ਸ਼ੁਰੂ

08:43 AM Aug 06, 2024 IST
ਜੇਤੂ ਖਿਡਾਰੀਆਂ ਨਾਲ ਪ੍ਰਬੰਧਕਾਂ ਦੀ ਯਾਦਗਾਰੀ ਤਸਵੀਰ। ਫੋਟੋ: ਗਿੱਲ

ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 5 ਅਗਸਤ
ਸਕੂਲਾਂ ਦੇ ਚੱਲ ਰਹੇ ਜ਼ੋਨਲ ਟੂਰਨਾਮੈਂਟ ਤਹਿਤ ਦਾਖਾ ਜ਼ੋਨ ਦੇ ਹਾਕੀ ਮੁਕਾਬਲੇ ਸਰਕਾਰੀ ਹਾਈ ਸਕੂਲ ਐਤੀਆਣਾ ਵਿੱਚ ਸ਼ੁਰੂ ਹੋਏ। ਖੇਡ ਮੁਕਾਬਲਿਆਂ ਦਾ ਉਦਘਾਟਨ ਬਲਾਕ ਨੋਡਲ ਅਫ਼ਸਰ ਅਮਨਦੀਪ ਸਿੰਘ, ਸਕੂਲ ਦੀ ਮੁੱਖ ਅਧਿਆਪਕਾ ਹਰਪ੍ਰੀਤ ਕੌਰ, ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਗਿੱਲ, ਸਰਪੰਚ ਲਖਵੀਰ ਸਿੰਘ, ਨੰਬਰਦਾਰ ਰਛਵਿੰਦਰ ਸਿੰਘ ਅਤੇ ਜ਼ੋਨਲ ਸਕੱਤਰ ਕੁਲਦੀਪ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਜ਼ੋਨ ਪੱਧਰੀ ਖੇਡ ਮੁਕਾਬਲਿਆਂ ਵਿੱਚ 14, 17 ਅਤੇ 19 ਸਾਲ ਤੋਂ ਘੱਟ ਉਮਰ ਦੀਆਂ ਲਗਭਗ 20 ਟੀਮਾਂ ਨੇ ਭਾਗ ਲਿਆ। 17 ਸਾਲ ਤੋਂ ਘੱਟ ਉਮਰ ਵਰਗ ਦੇ ਸੰਤ ਸੁੰਦਰ ਸਿੰਘ ਪਬਲਿਕ ਸਕੂਲ ਬੋਪਾਰਾਏ ਕਲਾਂ ਅਤੇ ਸਰਕਾਰੀ ਸਕੂਲ ਵੜੈਚ ਦਰਮਿਆਨ ਹੋਏ ਮੁਕਾਬਲੇ ਵਿੱਚ ਬੋਪਾਰਾਏ ਕਲਾਂ ਦੀ ਟੀਮ ਜੇਤੂ ਰਹੀ। ਸਰਕਾਰੀ ਸਕੂਲ ਐਤੀਆਣਾ ਅਤੇ ਸਰਕਾਰੀ ਹਾਈ ਸਕੂਲ ਜੱਸੋਵਾਲ ਵਿੱਚ ਮੁਕਾਬਲਾ ਜਾਰੀ ਸੀ। ਪਿੰਡ ਵਾਸੀਆਂ ਵੱਲੋਂ ਬੱਚਿਆਂ ਲਈ ਲੰਗਰ ਅਤੇ ਖਿਡਾਰੀਆਂ ਲਈ ਚੰਗੀ ਖ਼ੁਰਾਕ ਦਾ ਪ੍ਰਬੰਧ ਕੀਤਾ ਗਿਆ ਸੀ। ਅਧਿਆਪਕ ਹਰਜੀਤ ਸਿੰਘ ਸੁਧਾਰ, ਕੁਲਜਿੰਦਰ ਸਿੰਘ, ਮਨਪ੍ਰੀਤ ਕੌਰ ਤੋਂ ਇਲਾਵਾ ਹੋਰ ਅਹਿਮ ਸ਼ਖ਼ਸੀਅਤਾਂ ਵੀ ਮੌਜੂਦ ਸਨ।

Advertisement

Advertisement
Advertisement