ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੀਐੱਚਜੀ ਹਰਿਪ੍ਰਕਾਸ਼ ਕਾਲਜ ਵਿੱਚ ਜ਼ੋਨਲ ਮੁਕਾਬਲੇ

08:17 AM Apr 17, 2024 IST
ਜ਼ੋਨਲ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹੋਏ ਵਿਦਿਆਰਥੀ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਅਪਰੈਲ
ਜੀਐੱਚਜੀ ਹਰਿਪ੍ਰਕਾਸ਼ ਕਾਲਜ ਆਫ ਐਜੂਕੇਸ਼ਨ (ਲੜਕੀਆਂ) ਸਿੱਧਵਾਂ ਖੁਰਦ ਵਿੱਚ ਪੰਜਾਬ ਯੂਨੀਵਰਸਿਟੀ ਦੇ ਜ਼ੋਨਲ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਸਿੱਖਿਆ ਕਾਲਜਾਂ ਦੇ ਜ਼ੋਨ-ਬੀ ਦੇ ਇਨ੍ਹਾਂ ਮੁਕਾਬਲਿਆਂ ’ਚ ਕਈ ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਯੂਨੀਵਰਸਿਟੀ ਨੇ ਦੋਰਾਹਾ ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਸਾਹਨੀ ਨੂੰ ਇਨ੍ਹਾਂ ਮੁਕਾਬਲਿਆਂ ਲਈ ਆਬਜ਼ਰਵਰ ਲਾਇਆ ਸੀ। ਜ਼ੋਨਲ ਸਕਿੱਲ-ਇਨ-ਟੀਚਿੰਗ ਦੇ ਨਤੀਜੇ ਸਾਂਝੇ ਕਰਦੇ ਹੋਏ ਕੋਆਰਡੀਨੇਟਰ ਡਾ. ਕਿਰਨ ਦੁੱਗਲ ਨੇ ਦੱਸਿਆ ਕਿ ਪੈਡਾਗੌਜੀ ਆਫ ਸਾਇੰਸ ’ਚ ਮੇਜ਼ਬਾਨ ਸਿੱਧਵਾਂ ਕਾਲਜ ਦੀ ਸ਼ਿਵਾਨੀ ਅੱਵਲ ਰਹੀ। ਇਸ ਮੁਕਾਬਲੇ ’ਚ ਮਾਲਵਾ ਸੈਂਟਰਲ ਕਾਲਜ ਲੁਧਿਆਣਾ ਦੀ ਦੀਕਸ਼ਾ ਦੂਜੇ ਅਤੇ ਪ੍ਰਤਾਪ ਕਾਲਜ ਲੁਧਿਆਣਾ ਦੀ ਰਮਨਦੀਪ ਕੌਰ ਤੀਜੇ ਸਥਾਨ ’ਤੇ ਰਹੀ। ਪੈਡਾਗੌਜੀ ਆਫ ਮੈਥੇਮੈਟਿਕਸ ’ਚ ਡੀਐਮ ਕਾਲਜ ਮੋਗਾ ਦੀ ਮੁਸਕਾਨ ਅਰੋੜਾ ਨੇ ਪਹਿਲੇ, ਮਾਲਵਾ ਕਾਲਜ ਦੀ ਪ੍ਰਿਅੰਕਾ ਦੂਜੇ ਅਤੇ ਜੀਐੱਚਜੀ ਕਾਲਜ ਸਿੱਧਵਾਂ ਖੁਰਦ ਦੀ ਅੰਜਲੀ ਤੀਜੇ ਸਥਾਨ ’ਤੇ ਰਹੀ। ਡਾ. ਸੰਦੀਪ ਸਾਹਨੀ ਅਤੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।

Advertisement

Advertisement
Advertisement