For the best experience, open
https://m.punjabitribuneonline.com
on your mobile browser.
Advertisement

ਜ਼ੋਨਲ ਅਥਲੈਟਿਕਸ: ਬਾਬਾ ਜ਼ੋਰਾਵਰ ਸਕੂਲ ਨੇ ਓਵਰਆਲ ਟਰਾਫ਼ੀ ਜਿੱਤੀ

10:29 AM Oct 20, 2023 IST
ਜ਼ੋਨਲ ਅਥਲੈਟਿਕਸ  ਬਾਬਾ ਜ਼ੋਰਾਵਰ ਸਕੂਲ ਨੇ ਓਵਰਆਲ ਟਰਾਫ਼ੀ ਜਿੱਤੀ
ਜੇਤੂ ਖਿਡਾਰੀ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨਾਲ। -ਫੋਟੋ: ਬੱਤਰਾ
Advertisement

ਪੱਤਰ ਪ੍ਰੇਰਕ
ਸਮਰਾਲਾ, 19 ਅਕਤੂਬਰ
ਜ਼ੋਨਲ ਪੱਧਰੀ ਅਥਲੈਟਿਕਸ ਖੇਡਾਂ ਵਿਚ ਇਲਾਕੇ ਦੀ ਵਿਦਿਅਕ ਸੰਸਥਾ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਰਿਲੇਅ ਦੌੜ, ਡਿਸਕਸ ਥਰੋਅ ਕੁੜੀਆਂ, ਅੰਡਰ-19 ਡਿਸਕਸ ਥਰੋਅ ਲੜਕੇ ਤੇ 200 ਮੀਟਰ ਦੌੜ ’ਚੋਂ ਪੰਜ ਗੋਲਡ ਮੈਡਲ ਪ੍ਰਾਪਤ ਕਰ ਕੇ ਖੰਨਾ ਜ਼ੋਨਲ ’ਚੋਂ ਪਹਿਲੇ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਸ਼ਾਟਪੁੱਟ ਅੰਡਰ 19, 1500 ਮੀਟਰ ਦੌੜ ਅੰਡਰ-19 ਲੜਕੇ ਤੇ 100 ਮੀਟਰ ਦੌੜ ’ਚੋਂ ਤਿੰਨ ਸਿਲਵਰ ਮੈਡਲ ਹਾਸਲ ਕੀਤੇ। ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹਰਮੀਤ ਸਿੰਘ ਵਾਸੀ ਬੀਜਾ ਨੇ ਅੰਡਰ 19 ਬੈਸਟ ਅਥਲੀਟ ਚੈਂਪੀਅਨਸ਼ਿਪ ਐਵਾਰਡ ਹਾਸਿਲ ਕੀਤਾ। ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਸਕੂਲ ਦੇ ਵਿਦਿਆਰਥੀਆਂ ਨੇ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ ਹੈ।

Advertisement

ਮਾਤਾ ਗੰਗਾ ਕਾਲਜ ਦੇ ਖਿਡਾਰੀਆਂ ਨੇ ਤਗ਼ਮੇ ਜਿੱਤੇ

ਜੇਤੂ ਵਿਦਿਆਰਥੀ ਕਾਲਜ ਪ੍ਰਬੰਧਕਾਂ ਨਾਲ।

ਖੰਨਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਡਲ ਹਾਸਲ ਕੀਤੇ। ਇਸ ਸਬੰਧੀ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਖੰਨਾ ਸਟੇਡੀਅਮ ’ਚ ਕਰਵਾਏ 59 ਕਿੱਲੋ ਭਾਰ ਚੁੱਕਣ ਮੁਕਾਬਲੇ ਵਿਚ ਸਿਮਰਨ, 64 ਕਿੱਲੋ ’ਚ ਸਿਮਰਦੀਪ ਕੌਰ, 71 ਕਿਲੋ ’ਚ ਦੀਕਸ਼ਾ ਸ਼ਰਮਾ, 81 ਕਿਲੋ ’ਚ ਜੀਵਨ ਲਤਾ ਅਤੇ 89 ਕਿਲੋ ’ਚ ਵਰੁਣ ਅਰੋੜਾ ਨੇ ਗੋਲਡ ਮੈਡਲ ਹਾਸਲ ਕੀਤੇ। ਇਸ ਤੋਂ ਇਲਾਵਾ 49 ਕਿੱਲੋ ’ਚ ਸਨੇਹਾ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਅੱਜ ਕਾਲਜ ਪੁੱਜਣ ’ਤੇ ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ।

Advertisement
Author Image

sukhwinder singh

View all posts

Advertisement
Advertisement
×