ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਾਂਡਾ ਦੇ ਸਰਕਾਰੀ ਕਾਲਜ ਵਿੱਚ ਜ਼ੋਨਲ ਅਥਲੈਟਿਕ ਮੀਟ ਸਮਾਪਤ

11:07 AM Sep 02, 2024 IST
ਟਾਂਡਾ ਵਿੱਚ ਜ਼ੋਨਲ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹੋਏ ਖਿਡਾਰੀ। -ਫੋਟੋ: ਗੁਰਾਇਆ

ਪੱਤਰ ਪ੍ਰੇਰਕ
ਟਾਂਡਾ, 1 ਸਤੰਬਰ
ਇਥੋਂ ਦੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਦੇ ਸਟੇਡੀਅਮ ਵਿੱਚ ਬਲਾਕ ਟਾਂਡਾ -2 ਦੀ ਤਿੰਨ ਰੋਜ਼ਾ ਜ਼ੋਨਲ ਅਥਲੈਟਿਕ ਮੀਟ ਸਮਾਪਤ ਹੋ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਅਰੋੜਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਕੋਆਰਡੀਨੇਟਰ ਜਗਜੀਤ ਸਿੰਘ ਦੀ ਰਹਿਨਮਾਈ ਹੇਠ ਸ਼ੁਰੂ ਹੋਈ ਅਤੇ ਜਤਿੰਦਰਪਾਲ ਸਿੰਘ ਤੇ ਉਂਕਾਰ ਸਿੰਘ ਧੁੱਗਾ ਦੀ ਦੇਖ-ਰੇਖ ਵਿਚ ਕਰਵਾਈ ਗਈ ਇਸ ਮੀਟ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਹੋਏ ਮੁਕਾਬਲਿਆਂ ਵਿੱਚ ਡਿਸਕਸ ਥ੍ਰੋਅ ਅੰਡਰ-17 ਸਾਲ ਵਰਗ ਵਿਚ ਬਾਬਾ ਬੁੱਢਾ ਸਾਹਿਬ ਸਕੂਲ ਕੰਧਾਲਾ ਜੱਟਾਂ ਦੀ ਪਲਕ ਚੌਹਾਨ ਪਹਿਲੇ, ਜਸਮੀਤ ਦੂਜੇ ਅਤੇ ਸਵਿੱਤਰੀ ਤੀਜੇ ਸਥਾਨ ’ਤੇ ਰਹੀਆਂ। ਅੰਡਰ-19 ਲੜਕੇ ਹੈਮਰ ਥ੍ਰੋ ਮੁਕਾਬਲੇ ਵਿੱਚ ਸਰਕਾਰੀ ਸਕੂਲ ਧੁੱਗਾ ਕਲਾਂ ਦਾ ਗਗਨਦੀਪ ਸਿੰਘ ਜੇਤੂ ਰਿਹਾ, ਬੀਐੱਨਡੀ ਸਕੂਲ ਦਾ ਸੁਭਕਰਮਨ ਸਿੰਘ ਦੂਜੇ ਅਤੇ ਬਾਬਾ ਬੁੱਢਾ ਸਾਹਿਬ ਸਕੂਲ ਦਾ ਕੁਲਵੀਰ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਸਾਲ ਵਰਗ ਵਿਚ ਧੁੱਗਾ ਕਲਾਂ ਸਕੂਲ ਦਾ ਇੰਦਰਜੀਤ ਸਿੰਘ ਪਹਿਲੇ, ਜਸਪ੍ਰੀਤ ਸਿੰਘ ਦੂਜੇ ਅਤੇ ਸਰ ਮਾਰਸ਼ਲ ਸਕੂਲ ਨੈਨੋਵਾਲ ਵੈਦ ਦਾ ਹਰਮਨ ਸਿੰਘ ਤੀਜੇ ਸਥਾਨ ’ਤੇ ਰਿਹਾ। ਰਿਲੇਅ ਦੌੜ ਵਿੱਚ ਅੰਡਰ-19 ਸਾਲ ਲੜਕੀਆਂ ਦੇ ਵਰਗ ਵਿਚ ਮੁਰਾਦਪੁਰ ਨਰਿਆਲਾਂ ਸਕੂਲ ਦੀ ਟੀਮ ਪਹਿਲੇ, ਬੀਐੱਲਡੀ ਸਕੂਲ ਦੂਜੇ ਅਤੇ ਬੀਐੱਨਡੀ ਸਕੂਲ ਕੰਧਾਲਾ ਜੱਟਾਂ ਦੀ ਟੀਮ ਤੀਜੇ ਸਥਾਨ ’ਤੇ ਰਹੀ। ਲੜਕਿਆਂ ਦੇ ਵਰਗ ਵਿਚ ਵੀ ਮੁਰਾਦਪੁਰ ਨਰਿਆਲਾਂ ਸਕੂਲ ਪਹਿਲੇ, ਖੁਣਖੁਣ ਕਲਾਂ ਸਕੂਲ ਦੂਜੇ ਅਤੇ ਝੱਜੀਪਿੰਡ ਸਕੂਲ ਦੀ ਟੀਮ ਤੀਜੇ ਸਥਾਨ ’ਤੇ ਰਹੀ। 100 ਮੀਟਰ ਦੌੜ ਅੰਡਰ-14 ਸਾਲ ਵਰਗ ਵਿੱਚ ਸਿਮਰਨ ਸ਼ਰਮਾ ਅਤੇ ਕ੍ਰਿਸ਼ਨਾ ਜੇਤੂ ਰਹੇ। ਇਸ ਮੌਕੇ ਲੈਕਚਰਾਰ ਕੁਲਦੀਪ ਸਿੰਘ ਮਿਨਹਾਸ, ਲੈਕਚਰਾਰ ਸਰਬਜੀਤ ਕੌਰ, ਕੁਲਵਿੰਦਰ ਕੌਰ, ਜਸਵਿੰਦਰ ਸਿੰਘ ਅਤੇ ਬਲਵੀਰ ਸਿੰਘ ਵੀ ਮੌਜੂਦ ਸਨ।

Advertisement

Advertisement