ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਜ਼ੋਮੈਟੋ’ ਦੇ ਸੀਈਓ ਗੋਇਲ ਨੇ ਮਾਡਲ ਗ੍ਰੇਸ਼ੀਆ ਮੁਨੋਜ਼ ਨਾਲ ਕਰਵਾਇਆ ਵਿਆਹ

07:58 AM Mar 23, 2024 IST

ਨਵੀਂ ਦਿੱਲੀ: ਆਨਲਾਈਨ ਆਰਡਰ ਲੈ ਕੇ ਖਾਣਾ ਪਹੁੰਚਾਉਣ ਵਾਲੀ ਕੰਪਨੀ ਜ਼ੋਮੈਟੋ ਦਾ ਬਾਨੀ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੀਪਿੰਦਰ ਗੋਇਲ ਮੈਕਸਿਕੋ ਦੀ ਮਾਡਲ ਤੋਂ ਉੱਦਮੀ ਬਣੀ ਗ੍ਰੇਸ਼ੀਆ ਮੁਨੋਜ਼ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਿਆ ਹੈ। ਹਾਲ ਹੀ ਵਿੱਚ ਆਪਣੇ ਮੰਚ ’ਤੇ ‘ਸਿਰਫ਼ ਸ਼ਾਕਾਹਾਰੀ’ ਸੇਵਾ ਸ਼ੁਰੂ ਕਰਨ ਵਾਲੇ ਗੋਇਲ ਦਾ ਇਹ ਦੂਸਰਾ ਵਿਆਹ ਹੈ। ਗੋਇਲ (41) ਦਾ ਪਹਿਲਾਂ ਕੰਚਨ ਜੋਸ਼ੀ ਨਾਲ ਵਿਆਹ ਹੋਇਆ ਸੀ। ਇੱਕ ਸੂਤਰ ਨੇ ਦੱਸਿਆ ਕਿ ਗ੍ਰੇਸ਼ੀਆ ਭਾਰਤ ਵਿੱਚ ਲਗਜ਼ਰੀ ਖਪਤਕਾਰ ਉਤਪਾਦ ਖੇਤਰ ਵਿੱਚ ਆਪਣਾ ਸਟਾਰਟਅਪ ਚਲਾ ਰਹੀ ਹੈ। -ਪੀਟੀਆਈ

Advertisement

Advertisement