ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ੀਰਕਪੁਰ: ਜਸਪਾਲ ਸਿੰਘ ਵੱਲੋਂ ਸ਼ਰਮਾ ਦੇ ਹੱਕ ’ਚ ਪ੍ਰਚਾਰ

08:32 AM May 25, 2024 IST
ਜਸਪਾਲ ਸਿੰਘ ਜ਼ੀਰਕਪੁਰ ਵਿੱਚ ਐੱਨਕੇ ਸ਼ਰਮਾ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ। -ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 24 ਮਈ
ਸ਼੍ਰੋਮਣੀ ਅਕਾਲੀ ਦਲ ਤੋਂ ਪਟਿਆਲਾ ਲੋਕ ਸਭਾ ਤੋਂ ਉਮੀਦਵਾਰ ਐੱਨਕੇ ਸ਼ਰਮਾ ਦੀ ਚੋਣ ਮੁਹਿੰਮ ਵਿੱਚ ਜ਼ੀਰਕਪੁਰ ਵਿੱਚ ਪਾਰਟੀ ਦੇ ਸੂਬਾ ਸਕੱਤਰ ਜਸਪਾਲ ਸਿੰਘ ਨੇ ਸੰਭਾਲੀ ਹੋਈ ਹੈ। ਜਸਪਾਲ ਸਿੰਘ ਵੱਲੋਂ ਭਬਾਤ ਖੇਤਰ ਵਿੱਚ ਸ੍ਰੀ ਸ਼ਰਮਾ ਦੇ ਹੱਕ ਵਿੱਚ ਮੀਟਿੰਗਾਂ ਕਰਨ ਦੇ ਨਾਲ ਨਾਲ ਘਰ ਘਰ ਜਾ ਕੇ ਵੋਟਾਂ ਮੰਗ ਰਹੇ ਹਨ। ਇਸ ਮੌਕੇ ਜਸਪਾਲ ਸਿੰਘ ਨੇ ਕਿਹਾ ਕਿ ਜ਼ੀਰਕਪੁਰ ਸ਼ਹਿਰ ਦਾ ਸਾਰਾ ਵਿਕਾਸ ਐੱਨਕੇ ਸ਼ਰਮਾ ਦੀ ਅਗਵਾਈ ਵਿੱਚ ਹੋਇਆ ਹੈ। ਜਦਕਿ ਉਨ੍ਹਾਂ ਤੋਂ ਬਾਅਦ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਸ਼ਹਿਰ ਵਿੱਚ ਇਕ ਇੱਟ ਵੀ ਨਹੀਂ ਲੁਆਈ ਗਈ।
ਉਨ੍ਹਾ ਕਿਹਾ ਕਿ ਪੰਜਾਬ ਦੇ ਖਜਾਨੇ ਵਿੱਚ ਸਭ ਤੋਂ ਵਧ ਪੈਸੇ ਦੇਣ ਵਾਲੇ ਜ਼ੀਰਕਪੁਰ ਸ਼ਹਿਰ ਵਿਕਾਸ ਪਖੋਂ ਪੂਰੀ ਤਰਾਂ ਪਛੜ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅੱਜ ਗਲੀ ਗਲੀ ਵਿੱਚ ਪ੍ਰਚਾਰ ਕਰਨ ਜਾ ਰਹੇ ਹਨ ਤਾਂ ਲੋਕ ਆਪਣੀ ਸਮੱਸਿਆਵਾਂ ਦੱਸ ਰਹੇ ਹਨ ਕਿ ਉਨ੍ਹਾਂ ਦੀ ਸਮੱਸਿਆਵਾਂ ਸੁਣਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿੱਚ ਬਿਜਲੀ ਪਾਣੀ, ਸੜਕਾਂ, ਗਲੀਆਂ, ਸੀਵਰੇਜ ਪਾਣੀ ਦੀ ਨਿਕਾਸੀ, ਪਾਰਕਾਂ ਦੀ ਮਾੜੀ ਹਾਲਤ ਸਮੇਤ ਜਾਮ ਦੀ ਸਮੱਸਿਆ ਵਧਦੀ ਜਾ ਰਹੀ ਹੈ ਜਿਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ੀਕਰਪੁਰ ਨੂੰ ਸਿੱਧਾ ਮੁਹਾਲੀ ਨਾਲ ਜੋੜਨ ਵਾਲੀ 200 ਫੁੱਟੀ ਏਅਰੋ ਸਿਟੀ ਸੜਕ ਅਕਾਲੀ ਦਲ ਵੱਲੋਂ ਬਣਵਾਈ ਗਈ ਸੀ ਜਿਸ ਨਾਲ ਸ਼ਹਿਰ ਨੂੰ ਨਵੀਂ ਪਛਾਣ ਮਿਲੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਲੰਘਣ ਦੇ ਬਾਵਜੂਦ ਹਾਲੇ ਤੱਕ ਇਸ ਸੜਕ ਨੂੰ ਪੰਚਕੂਲਾ ਨਾਲ ਨਹੀਂ ਜੋੜਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਸ਼ੈਲੀ ਸੰਧੂ, ਸਾਬਕਾ ਕੌਂਸਲਰ ਸੁਰਿੰਦਰ ਛਿੰਦਾ ਸਣੇ ਹੋਰ ਆਗੂ ਸ਼ਾਮਲ ਸਨ।

Advertisement

Advertisement
Advertisement