ਜ਼ੀਰਕਪੁਰ: ਮਾਂ ਨਾਲ ਸਕੂਲ ਜਾ ਰਹੀ 7ਵੀਂ ਦੀ ਵਿਦਿਆਰਥਣ ਦੀ ਸੜਕ ਹਾਦਸੇ ’ਚ ਮੌਤ
11:19 AM May 07, 2024 IST
ਹਰਜੀਤ ਸਿੰਘ
ਜ਼ੀਰਕਪੁਰ, 7 ਮਈ
ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਸਿੰਘਪੁਰਾ ਚੌਕ ਨੇੜੇ ਹਾਦਸੇ ਵਿੱਚ ਸੱਤਵੀਂ ਦੀ ਵਿਦਿਆਰਥਣ ਦੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਵਾਲ ਵਾਲ ਦਾ ਬਚਾਅ ਹੋ ਗਿਆ। ਮ੍ਰਿਤਕਾ ਦੀ ਪਛਾਣ 12 ਸਾਲਾ ਦੀ ਅਨਨਿਆ ਅਤੇ ਉਸ ਦੀ ਮਾਂ ਪੁਸ਼ਪਾ ਵਾਸੀ ਪ੍ਰੀਤ ਕਲੋਨੀ ਵਜੋਂ ਹੋਈ ਹੈ।
ਅਨਨਿਆ ਨਗਲਾ ਰੋਡ ’ਤੇ ਨਿੱਜੀ ਸਕੂਲ ’ਚ ਪੜ੍ਹਦੀ ਸੀ। ਅੱਜ ਸਵੇਰ ਅੱਠ ਵਜੇ ਉਸ ਦੀ ਮਾਂ ਐਕਟੀਵਾ ’ਤੇ ਉਸ ਨੂੰ ਸਕੂਲ ਛੱਡਣ ਜਾ ਰਹੀ ਸੀ। ਇਸ ਦੌਰਾਨ ਜਦ ਉਹ ਹਾਈਵੇਅ ਤੋਂ ਸਰਵਿਸ ਲਾਈਨ ’ਤੇ ਆਉਣ ਲੱਗੀ ਤਾਂ ਪਿੱਛੋਂ ਆ ਰਹੇ ਟਰੱਕ ਨੇ ਐਕਟੀਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਪੁਸ਼ਪਾ ਇਕ ਪਾਸੇ ਡਿੱਗ ਕੇ ਵਾਲ ਵਾਲ ਬਚ ਗਈ, ਜਦਕਿ ਅਨਨਿਆ ਟਰੱਕ ਦੇ ਪਿੱਛਲੇ ਟਾਇਰ ਹੇਠਾਂ ਆ ਗਈ। ਉਸ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ।
Advertisement
Advertisement
Related News
Advertisement