ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ੇਲੇਜ਼ਨੀ ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦਾ ਕੋਚ ਨਿਯੁਕਤ

07:17 AM Nov 10, 2024 IST

ਨਵੀਂ ਦਿੱਲੀ, 9 ਨਵੰਬਰ
ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਅਗਲੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਤਿੰਨ ਵਾਰ ਦੇ ਓਲੰਪਿਕ ਚੈਂਪੀਅਨ ਅਤੇ ਵਿਸ਼ਵ ਰਿਕਾਰਡ ਧਾਰਕ ਜਾਨ ਜ਼ੇਲੇਜ਼ਨੀ ਨੂੰ ਆਪਣਾ ਕੋਚ ਨਿਯੁਕਤ ਕੀਤਾ ਹੈ। ਚੈੱਕ ਗਣਰਾਜ ਦੇ 58 ਸਾਲਾ ਜ਼ੇਲੇਜ਼ਨੀ ਨੂੰ ਆਧੁਨਿਕ ਯੁੱਗ ਦਾ ਸਭ ਤੋਂ ਵੱਡਾ ਜੈਵਲਿਨ ਥ੍ਰੋਅਰ ਮੰਨਿਆ ਜਾਂਦਾ ਹੈ। ਉਹ ਆਪਣੇ ਕਰੀਅਰ ਵਿੱਚ ਤਿੰਨ ਓਲੰਪਿਕ ਸੋਨ ਤਗ਼ਮੇ (1992, 1996, 2000) ਅਤੇ ਕਈ ਵਿਸ਼ਵ ਖਿਤਾਬ (1993, 1995, 2001) ਜਿੱਤ ਚੁੱਕਾ ਹੈ। ਇਸ ਈਵੈਂਟ ਵਿੱਚ 98.48 ਮੀਟਰ ਦਾ ਵਿਸ਼ਵ ਰਿਕਾਰਡ ਵੀ ਉਸੇ ਦੇ ਨਾਮ ਹੈ। ਇਸ ਤੋਂ ਪਹਿਲਾਂ ਜਰਮਨ ਬਾਇਓਮਕੈਨਿਕਸ ਮਾਹਿਰ ਕਲੌਸ ਬਾਰਟੋਨੀਟਜ਼ ਵੀ ਚੋਪੜਾ ਦਾ ਕੋਚ ਰਹਿ ਚੁੱਕਾ ਹੈ। ਟੋਕੀਓ ਓਲੰਪਿਕ ਵਿੱਚ ਸੋਨ ਅਤੇ ਪੈਰਿਸ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਚੋਪੜਾ ਨੇ ਕਿਹਾ ਕਿ ਉਹ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਜ਼ੇਲੇਜ਼ਨੀ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ ਅਤੇ ਆਪਣੇ ਹੁਨਰ ਨੂੰ ਨਿਖਾਰਨ ਲਈ ਉਸ ਦੀਆਂ ਵੀਡੀਓਜ਼ ਦੇਖਦਾ ਰਹਿੰਦਾ ਸੀ। -ਪੀਟੀਆਈ

Advertisement

ਜ਼ੇਲੇਜ਼ਨੀ ਦੀਆਂ ਵੀਡੀਓਜ਼ ਤੋਂ ਕਾਫ਼ੀ ਕੁਝ ਸਿੱਖਿਆ: ਚੋਪੜਾ

ਨੀਰਜ ਚੋਪੜਾ ਨੇ ਕਿਹਾ, “ਮੈਂ ਸ਼ੁਰੂ ਤੋਂ ਹੀ ਜ਼ੇਲੇਜ਼ਨੀ ਦੀ ਤਕਨੀਕ ਦਾ ਪ੍ਰਸ਼ੰਸਕ ਹਾਂ। ਮੈਂ ਉਸ ਦੀਆਂ ਵੀਡੀਓਜ਼ ਦੇਖ ਕੇ ਕਾਫੀ ਕੁਝ ਸਿੱਖਿਆ। ਉਹ ਕਈ ਸਾਲਾਂ ਤੱਕ ਖੇਡ ਦੇ ਸਿਖਰ ’ਤੇ ਰਿਹਾ। ਉਸ ਨਾਲ ਕੰਮ ਕਰਨਾ ਮੇਰੇ ਲਈ ਖਾਸ ਹੋਵੇਗਾ। ਮੈਂ ਉਸ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।’ ਚੋਪੜਾ ਹਾਲੇ ਤੱਕ ਜੈਵਲਿਨ ਨੂੰ 90 ਮੀਟਰ ਤੱਕ ਨਹੀਂ ਸੁੱਟ ਸਕਿਆ ਪਰ ਉਹ ਇਹ ਅੰਕੜਾ ਹਾਸਲ ਕਰਨ ਲਈ ਦ੍ਰਿੜ੍ਹ ਹੈ ਅਤੇ ਇਸ ਵਾਸਤੇ ਜ਼ੇਲੇਜ਼ਨੀ ਦਾ ਤਜਰਬਾ ਉਸ ਦੇ ਕੰਮ ਆ ਸਕਦਾ ਹੈ। ਜ਼ੇਲੇਜ਼ਨੀ ਨੇ ਵੀ ਚੋਪੜਾ ਦੇ ਕੋਚ ਵਜੋਂ ਨਿਯੁਕਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਭਾਰਤੀ ਸਟਾਰ ਚੋਪੜਾ ਦਾ ਕੋਚ ਬਣਨ ਲਈ ਉਤਸੁਕ ਸੀ। ਉਸ ਵਿੱਚ ਮਹਾਨ ਖਿਡਾਰੀ ਬਣਨ ਦੇ ਸਾਰੇ ਗੁਣ ਹਨ।

Advertisement
Advertisement