For the best experience, open
https://m.punjabitribuneonline.com
on your mobile browser.
Advertisement

ਰੂਸ ਖ਼ਿਲਾਫ਼ ਹੋਰ ਹਮਾਇਤ ਲੈਣ ਲਈ ਜ਼ੈਲੇਂਸਕੀ ਬਾਲਟਿਕ ਮੁਲਕਾਂ ਦੇ ਦੌਰੇ ’ਤੇ

06:57 AM Jan 11, 2024 IST
ਰੂਸ ਖ਼ਿਲਾਫ਼ ਹੋਰ ਹਮਾਇਤ ਲੈਣ ਲਈ ਜ਼ੈਲੇਂਸਕੀ ਬਾਲਟਿਕ ਮੁਲਕਾਂ ਦੇ ਦੌਰੇ ’ਤੇ
Advertisement

ਕੀਵ, 10 ਜਨਵਰੀ
ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਰੂਸ ਖ਼ਿਲਾਫ਼ ਹੋਰ ਹਮਾਇਤ ਲੈਣ ਲਈ ਅੱਜ ਲਿਥੂਆਨੀਆ ਪਹੁੰਚੇ। ਆਪਣੀ ਹਵਾਈ ਰੱਖਿਆ ਹੋਰ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ ਉਹ ਐਸਟੋਨੀਆ ਅਤੇ ਲਾਤਵੀਆ ਦੇ ਦੌਰੇ ’ਤੇ ਵੀ ਜਾਣਗੇ। ਜ਼ੈਲੇਂਸਕੀ ਨੇ ਆਪਣੇ ਟੈਲੀਗ੍ਰਾਮ ਚੈਨਲ ’ਤੇ ਕਿਹਾ ਕਿ ਬਾਲਟਿਕ ਮੁਲਕਾਂ ਦੇ ਦੌਰੇ ਦਾ ਮਕਸਦ ਸੁਰੱਖਿਆ ਚਿੰਤਾਵਾਂ ਹਨ ਅਤੇ ਯੂਕਰੇਨ ਆਸ ਕਰਦਾ ਹੈ ਕਿ ਉਸ ਨੂੰ ਯੂਰੋਪੀਅਨ ਯੂਨੀਅਨ ਅਤੇ ਨਾਟੋ ’ਚ ਸ਼ਾਮਲ ਕਰ ਲਿਆ ਜਾਵੇਗਾ। ਬਾਲਟਿਕ ਸਾਗਰ ਨਾਲ ਲਗਦੇ ਛੋਟੇ ਮੁਲਕ ਯੂਕਰੇਨ ਨੂੰ ਸਿਆਸੀ, ਵਿੱਤੀ ਅਤੇ ਫ਼ੌਜ ਪੱਖੋਂ ਹਮਾਇਤ ਦੇ ਰਹੇ ਹਨ। ਬਾਲਟਿਕ ਮੁਲਕਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਉਹ ਰੂਸ ਦਾ ਅਗਲਾ ਨਿਸ਼ਾਨਾ ਹੋ ਸਕਦੇ ਹਨ। ਸੋਵੀਅਤ ਯੂਨੀਅਨ ਦੇ 1991 ’ਚ ਟੁੱਟਣ ਮਗਰੋਂ ਤਿੰਨੋਂ ਮੁਲਕ ਰੂਸ ਤੋਂ ਵੱਖ ਹੋ ਗਏ ਸਨ। ਸਾਲ 2004 ’ਚ ਨਾਟੋ ਵਿੱਚ ਸ਼ਾਮਲ ਹੋਣ ਕਰਕੇ ਉਨ੍ਹਾਂ ਨੂੰ ਅਮਰੀਕਾ ਅਤੇ ਉਸ ਦੇ ਪੱਛਮੀ ਭਾਈਵਾਲਾਂ ਤੋਂ ਸੁਰੱਖਿਆ ਮਿਲ ਗਈ ਸੀ। ਇਸ ਮੌਕੇ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੂੰ ਰੋਕਿਆ ਜਾ ਸਕਦਾ ਹੈ ਜੇ ਕੀਵ ਨੂੰ ਹਵਾਈ ਮਦਦ ਦਿੱਤੀ ਜਾਵੇ। ਰਾਸ਼ਟਰਪਤੀ ਵੋਲੋਦੀਮੀਰ ਜ਼ੇੈਲੇਂਸਕੀ ਨੇ ਲਿਥੂਆਨੀਆ ਦੀ ਰਾਜਧਾਨੀ ਵਿਲਨਸ ’ਚ ਕਿਹਾ ਕਿ ਯੂਕਰੇਨ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਰੂਸ ਦੀ ਫੌਜ ਨੂੰ ਰੋਕਿਆ ਜਾ ਸਕਦਾ ਹੈ। ਯੂਕਰੇਨ ਕੋਲ ਆਧੁਨਿਕ ਹਵਾਈ ਰੱਖਿਆ ਪ੍ਰਣਾਲੀ ਦੀ ਘਾਟ ਹੈ। -ਏਪੀ

Advertisement

Advertisement
Author Image

joginder kumar

View all posts

Advertisement
Advertisement
×