For the best experience, open
https://m.punjabitribuneonline.com
on your mobile browser.
Advertisement

ਜ਼ੈਲੇਂਸਕੀ ਤੇ ਯੂਨਾਨ ਦੇ ਪ੍ਰਧਾਨ ਮੰਤਰੀ ਵਾਲ ਵਾਲ ਬਚੇ

07:03 AM Mar 08, 2024 IST
ਜ਼ੈਲੇਂਸਕੀ ਤੇ ਯੂਨਾਨ ਦੇ ਪ੍ਰਧਾਨ ਮੰਤਰੀ ਵਾਲ ਵਾਲ ਬਚੇ
ਓਡੇਸਾ ਦਾ ਦੌਰਾ ਕਰਦੇ ਹੋਏ ਵਲਾਦੀਮੀਰ ਜ਼ੈਲੇਂਸਕੀ ਤੇ ਯੂਨਾਨ ਦੇ ਪ੍ਰਧਾਨ ਮੰਤਰੀ ਕਿਰਿਆਕੋਸ ਮਿਤਸੋਤਾਕੀਸ। -ਫੋਟੋ: ਰਾਇਟਰਜ਼
Advertisement

ਓਡੇਸਾ, 7 ਮਾਰਚ
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਅਤੇ ਯੂਨਾਨ ਦੇ ਪ੍ਰਧਾਨ ਮੰਤਰੀ ਕਿਰੀਆਕੋਸ ਮਿਤਸੋਤਾਕੀਸ ਉਸ ਸਮੇਂ ਵਾਲ ਵਾਲ ਬਚ ਗਏ ਜਦੋਂ ਬੰਦਰਗਾਹ ਸ਼ਹਿਰ ਓਡੇਸਾ ’ਚ ਇਕ ਰੂਸੀ ਮਿਜ਼ਾਈਲ ਉਨ੍ਹਾਂ ਤੋਂ ਕੁਝ ਫਾਸਲੇ ’ਤੇ ਆ ਕੇ ਡਿੱਗੀ। ਜਾਣਕਾਰੀ ਮੁਤਾਬਕ ਕਾਫ਼ਲੇ ਤੋਂ ਮਹਿਜ਼ 500 ਮੀਟਰ ਦੂਰ ਧਮਾਕਾ ਹੋਇਆ। ਇਸ ਹਮਲੇ ’ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਸੀਐੱਨਐੱਨ ਮੁਤਾਬਕ ਮਿਜ਼ਾਈਲ ਧਮਾਕੇ ’ਚ ਜ਼ੈਲੇਂਸਕੀ ਅਤੇ ਮਿਤਸੋਤਾਕੀਸ ਵਾਲ ਵਾਲ ਬਚ ਗਏ। ਜ਼ੈਲੇਂਸਕੀ ਨੇ ਕਿਹਾ ਕਿ ਇਸ ਹਮਲੇ ਤੋਂ ਸਾਬਿਤ ਹੁੰਦਾ ਹੈ ਕਿ ਰੂਸ ਅੰਨ੍ਹੇਵਾਹ ਤਾਕਤ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਮਲਿਆਂ ਦੇ ਟਾਕਰੇ ਲਈ ਯੂਕਰੇਨ ਨੂੰ ਮਜ਼ਬੂਤ ਰੱਖਿਆ ਪ੍ਰਣਾਲੀ ਦੀ ਲੋੜ ਹੈ। ਮਿਤਸੋਤਾਕੀਸ ਨੇ ਹਮਲੇ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਖ਼ਾਤੇ ’ਤੇ ਸਾਂਝੀ ਕਰਦਿਆਂ ਕਿਹਾ ਕਿ ਜਿਵੇਂ ਹੀ ਉਹ ਕਾਰ ’ਚ ਬੈਠਣ ਵਾਲੇ ਸਨ ਤਾਂ ਨੇੜੇ ਹੀ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×