ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਗਰੇਬ ਓਪਨ: ਬਜਰੰਗ ਸਮੇਤ ਪੰਜ ਪਹਿਲਵਾਨਾਂ ਨੇ ਟੀਮ ਦੀ ਚੋਣ ਲਈ ਨਹੀਂ ਦਿੱਤੀ ਸਹਿਮਤੀ

07:23 AM Jan 03, 2024 IST

ਨਵੀਂ ਦਿੱਲੀ, 2 ਜਨਵਰੀ
ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਐਡਹਾਕ ਪੈਨਲ ਨੇ ਅੱਜ ਕਰੋਏਸ਼ੀਆ ਵਿੱਚ ਹੋਣ ਵਾਲੇ ਜ਼ਗਰੇਬ ਓਪਨ ਲਈ 13 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਬਜਰੰਗ ਪੂਨੀਆ, ਅੰਤਿਮ ਪੰਘਾਲ ਅਤੇ ਤਿੰਨ ਹੋਰ ਪਹਿਲਵਾਨਾਂ ਨੇ ਐਡਹਾਕ ਪੈਨਲ ਨੂੰ ਆਪਣੀ ਚੋਣ ਲਈ ਸਹਿਮਤੀ ਨਹੀਂ ਦਿੱਤੀ ਜਿਸ ਕਾਰਨ ਟੂਰਨਾਮੈਂਟ ਦੇ ਪੰਜ ਵਰਗਾਂ ’ਚ ਭਾਰਤ ਨੁਮਾਇੰਦਗੀ ਨਹੀਂ ਕਰੇਗਾ। ਪੰਘਾਲ ਕੌਮੀ ਖੇਡ ਪੁਰਸਕਾਰ ਸਮਾਗਮ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ ਜਿੱਥੇ ਉਸ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ। ਇਸੇ ਤਰ੍ਹਾਂ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਬਜਰੰਗ ਨੇ ਵੀ ਟੂਰਨਾਮੈਂਟ ਵਿੱਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਕਰਕੇ ਐਡਹਾਕ ਪੈਨਲ ਵੱਲੋਂ ਪੁਰਸ਼ਾਂ ਦੇ ਫਰੀਸਟਾਈਲ ਵਰਗ ਲਈ ਚੁਣੀ ਗਈ ਟੀਮ ਵਿੱਚ ਉਸ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ। ਜਦੋਂ ਬਜਰੰਗ ਨੂੰ ਟੀਮ ਵਿੱਚ ਉਸ ਦੀ ਗੈਰਹਾਜ਼ਰੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, ‘‘ਮੈਂ ਹਾਲ ਹੀ ਵਿੱਚ ਅੰਗੂਠੇ ਦੀ ਸਰਜਰੀ ਕਰਵਾਈ ਸੀ। ਮੈਂ ਹਾਲੇ ਤੱਕ ਮੈਟ ਸਿਖਲਾਈ ਸ਼ੁਰੂ ਨਹੀਂ ਕੀਤੀ। ਢੁਕਵੇਂ ਅਭਿਆਸ ਤੋਂ ਬਿਨਾਂ ਟੂਰਨਾਮੈਂਟ ਵਿੱਚ ਜਾਣ ਦਾ ਕੋਈ ਮਤਲਬ ਨਹੀਂ ਹੈ।’’ -ਪੀਟੀਆਈ

Advertisement

Advertisement