ਮੁੱਖ ਚੋਣ ਕਮਿਸ਼ਨਰ ਨੂੰ ‘ਜ਼ੈੱਡ ਸ਼੍ਰੇਣੀ’ ਦੀ ਸੁਰੱਖਿਆ
06:23 AM Apr 10, 2024 IST
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਸੰਭਾਵੀ ਖਤਰਿਆਂ ਦੇ ਮੱਦੇਨਜ਼ਰ ਹਥਿਆਰਬੰਦ ਕਮਾਂਡੋਜ਼ ਦੀ ‘ਜ਼ੈੱਡ ਸ਼੍ਰੇਣੀ’ ਦੀ ਵੀਆਈਪੀ ਸੁਰੱਖਿਆ ਮੁਹੱਈਆ ਕਰਵਾਈ ਹੈ। ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਨੂੰ ਇਸ ਕੰਮ ਲਈ ਕਰੀਬ 40-45 ਮੁਲਾਜ਼ਮਾਂ/ਜਵਾਨਾਂ ਦੀ ਟੁਕੜੀ ਮੁਹੱਈਆ ਕਰਵਾਉਣ ਲਈ ਕਿਹਾ ਹੈ। -ਪੀਟੀਆਈ
Advertisement
Advertisement