ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੁਵਕ ਮੇਲਾ: ਦਿੱਲੀ ’ਵਰਸਿਟੀ ਨੇ ਛੇ ਤਗ਼ਮੇ ਜਿੱਤੇ

10:25 AM Feb 16, 2024 IST
ਦਿੱਲੀ ਯੂਨੀਵਰਸਿਟੀ ਦੇ ਜੇਤੂ ਵਿਦਿਆਰਥੀ।

ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਫਰਵਰੀ
ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੀ ਅਗਵਾਈ ਹੇਠ ਦਿੱਲੀ ਯੂਨੀਵਰਸਿਟੀ ਨੇ 37ਵੇਂ ਅੰਤਰ-ਯੂਨੀਵਰਸਿਟੀ ਉੱਤਰ-ਪੱਛਮੀ ਜ਼ੋਨ ਯੁਵਕ ਮੇਲੇ 2024 ਵਿਚ ਹਿੱਸਾ ਲਿਆ। ਯੁਵਕ ਮੇਲੇ ਦੀ ਮੇਜ਼ਬਾਨੀ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ (ਰੋਹਤਕ) ਵੱਲੋਂ ਕੀਤੀ ਗਈ ਤੇ ਅਗਵਾਈ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਅਤੇ ਐੱਮਡੀਯੂ (ਰੋਹਤਕ) ਦੇ ਵਾਈਸ ਚਾਂਸਲਰ ਪ੍ਰੋ. ਰਾਜਬੀਰ ਸਿੰਘ ਨੇ ਕੀਤੀ। ਦਿੱਲੀ ਯੂਨੀਵਰਸਿਟੀ ਨੇ ਯੁਵਕ ਮੇਲੇ ਦੀਆਂ 17 ਸ਼੍ਰੇਣੀਆਂ ਵਿਚ ਭਾਗ ਲਿਆ ਅਤੇ 6 ਸ਼੍ਰੇਣੀਆਂ ਦੇ ਤਹਿਤ ਇਨਾਮ ਜਿੱਤੇ। ਦਿੱਲੀ ਯੂਨੀਵਰਸਿਟੀ, ਕਲਚਰ ਕੌਂਸਲ ਦੇ ਡੀਨ ਪ੍ਰੋ. ਰਵੀ ਰਵਿੰਦਰ ਨੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਪੱਛਮੀ ਵੋਕਲ ਸੋਲੋ ਦੀ ਸ਼੍ਰੇਣੀ ਵਿਚ ਰੋਸ਼ੇਲ ਜੌਨ ਨੇ ਪਹਿਲਾ, ਕਲਾਸੀਕਲ ਇੰਸਟਰੂਮੈਂਟਲ ਸੋਲੋ ਵਰਗ ਵਿਚ ਜਰਗਮ ਅਕਰਮ ਖਾਨ ਨੇ ਦੂਜਾ, ਵੈਸਟਰਨ ਇੰਸਟਰੂਮੈਂਟਲ ਸੋਲੋ ਵਰਗ ਵਿਚ ਜੈਦਿੱਤਿਆ ਝਾਅ ਨੇ ਤੀਜਾ, ਕਲਾਸੀਕਲ ਡਾਂਸ ਵਿਚ ਆਦਿੱਤਿਆ ਆਰ ਨੇ ਤੀਜਾ, ਰੰਗੋਲੀ ਵਿਚ ਖੁਸ਼ਬੂ ਕੁਮਾਰੀ ਸਿੰਘ ਨੇ ਚੌਥਾ ਅਤੇ ਪੇਂਟਿੰਗ ਵਿਚ ਪੁਸ਼ਪਮ ਕੁਮਾਰ ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਸ ਸੁਨਹਿਰੀ ਮੌਕੇ ਉੱਤੇ ਡਾ. ਹੇਮੰਤ ਵਰਮਾ (ਸੰਯੁਕਤ ਡੀਨ, ਕਲਚਰ ਕੌਂਸਲ), ਡਾ. ਰਿਗਜਿਨ ਕਾਂਗ ਅਤੇ ਡਾ. ਸੁਕੰਨਿਆ ਟਿਕਾਦਾਰ (ਟੀਮ ਇੰਚਾਰਜ), ਡਾ. ਸੁਨੀਲ ਅਤੇ ਗੁਰਜੀਤ ਸਿੰਘ (ਸਹਾਇਕ ਸਟਾਫ਼) ਆਦਿ ਇਨਾਮ ਵੰਡ ਸਮਾਗਮ ਵਿਚ ਹਾਜ਼ਰ ਸਨ। ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਅਤੇ ਅਨੂਪ ਲਾਠਰ (ਚੇਅਰਪਰਸਨ ਆਫ਼ ਸਟੀਅਰਿੰਗ ਕਮੇਟੀ, ਕਲਚਰ ਕੌਂਸਲ) ਨੇ ਇਸ ਮਾਣਮੱਤੀ ਪ੍ਰਾਪਤੀ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਹੁਣ ਦਿੱਲੀ ਯੂਨੀਵਰਸਿਟੀ ਮਾਰਚ-ਅਪ੍ਰੈਲ 2024 ਦੇ ਮਹੀਨੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਹੋਣ ਵਾਲੇ ਕੌਮੀ ਯੁਵਕ ਮੇਲੇ ਵਿਚ ਭਾਗ ਲਵੇਗੀ।

Advertisement

Advertisement