For the best experience, open
https://m.punjabitribuneonline.com
on your mobile browser.
Advertisement

ਅਮਿੱਟ ਯਾਦਾਂ ਛੱਡ ਕੇ ਸਮਾਪਤ ਹੋ ਗਿਆ ਯੁਵਾ ਸਾਹਿਤ ਉਤਸਵ

11:18 AM Apr 01, 2024 IST
ਅਮਿੱਟ ਯਾਦਾਂ ਛੱਡ ਕੇ ਸਮਾਪਤ ਹੋ ਗਿਆ ਯੁਵਾ ਸਾਹਿਤ ਉਤਸਵ
ਸਾਹਿਤਕਾਰਾਂ ਦਾ ਸਨਮਾਨ ਕਰਦੇ ਹੋਏ ਡਾ. ਸਰਬਜੀਤ ਕੌਰ ਸੋਹਲ ਤੇ ਹੋਰ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 31 ਮਾਰਚ
ਦਿ ਰੋਇਲ ਗਰੁੱਪ ਆਫ ਕਾਲਜਿਜ਼ ਬੋੜਾਵਾਲ ਵਿੱਚ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਦੀ ਅਗਵਾਈ ਅਧੀਨ ਕੌਮੀ ਪੱਧਰ ਦਾ ਦੋ-ਰੋਜ਼ਾ ਪ੍ਰੋਗਰਾਮ ‘ਯੁਵਾ ਸਾਹਿਤ ਉਤਸਵ’ ਸਮਾਪਤ ਹੋ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾ. ਸਰਬਜੀਤ ਸੋਹਲ ਨੇ ਸਭ ਵਕਤਿਆਂ ਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰੋਗਰਾਮ ਦੀ ਮਹੱਤਤਾ ਬਿਆਨਦਿਆਂ ਸਭ ਨੂੰ ਮੁਬਾਰਕਬਾਦ ਦਿੱਤੀ।
ਯੁਵਾ ਸਾਹਿਤ ਉਤਸਵ ਦੇ ਇਸ ਸਮਾਗਮ ਦੇ ਪਹਿਲੇ ਸੈਸ਼ਨ ‘ਯੁਵਾ-ਵਾਰਤਕ’ ਵਿੱਚ ਚਿੱਟਾ ਸਿੱਧੂ, ਸੈਮ ਗੁਰਵਿੰਦਰ ਤੇ ਕੁਲਵਿੰਦਰ ਸਿੰਘ ਸਰਾਂ ਨੇ ਵਿਚਾਰ-ਚਰਚਾ ’ਚ ਭਾਗ ਲਿਆ, ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਕੀਤੀ ਜਦਕਿ ਸੰਚਾਲਕ ਦੀ ਭੂਮਿਕਾ ਗੁਰਨੈਬ ਮਘਾਣੀਆਂ ਨੇ ਨਿਭਾਈ। ਦੂਜੇ ਸੈਸ਼ਨ ‘ਯੁਵਾ-ਸ਼ਾਇਰੀ’ ਦਾ ਸੰਚਾਲਨ ਸਤਪਾਲ ਭੀਖੀ ਨੇ ਕੀਤਾ ਅਤੇ ਵਿਚਾਰ-ਚਰਚਾ ਵਿੱਚ ਵਾਹਿਦ ਦੀਪਕ ਧਲੇਵਾਂ, ਨਰਿੰਦਰਪਾਲ ਕੌਰ ਤੇ ਮਨਪ੍ਰੀਤ ਅਚਾਨਕ ਨੇ ਭਾਗ ਲਿਆ। ਇਸ ਸੈਸ਼ਨ ਦੀ ਪ੍ਰਧਾਨਗੀ ਵਿਸ਼ਾਲ ਕੁਮਾਰ ਨੇ ਕੀਤੀ ਜਦਕਿ ਟਿੱਪਣੀਕਾਰ ਦੀ ਭੂਮਿਕਾ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨੇ ਨਿਭਾਈ। ਤੀਜੇ ਸੈਸ਼ਨ ‘ਅਨੁਵਾਦ’ ਵਿੱਚ ਮਲਕੀਤ ਸਿੰਘ ਨੇ ਸੰਚਾਲਕ ਵਜੋਂ ਭੂਮਿਕਾ ਨਿਭਾਈ ਜਦਕਿ ਸੈਸ਼ਨ ਦੀ ਪ੍ਰਧਾਨਗੀ ਡਾ. ਬੂਟਾ ਸਿੰਘ ਚੌਹਾਨ ਨੇ ਕੀਤੀ ਗਈ ਤੇ ਟਿੱਪਣੀਕਾਰ ਵਜੋਂ ਕੁਮਾਰ ਸੁਸ਼ੀਲ ਸ਼ਾਮਲ ਹੋਏ। ਸਵਾਮੀ ਸਰਬਜੀਤ, ਜਗਦੀਸ਼ ਰਾਏ ਕੁੱਲਰੀਆਂ ਤੇ ਸੁਮੀਤ ਸੰਮੀ ਨੇ ਵਿਚਾਰ-ਵਟਾਂਦਰੇ ਵਿੱਚ ਭਾਗ ਲਿਆ। ਅਖੀਰ ’ਚ ਕਵੀ ਦਰਬਾਰ ਹੋਇਆ, ਜਿਸ ਦੀ ਪ੍ਰਧਾਨਗੀ ਸ਼ਾਇਰ ਅਮਰਜੀਤ ਤੇ ਸ਼ਾਇਰ ਗੁਰਪ੍ਰੀਤ ਕੌਂਕੇ ਨੇ ਕੀਤੀ। ਕਵੀ ਦਰਬਾਰ ਵਿੱਚ ਬਲਵਿੰਦਰ ਚਹਿਲ, ਹਰਭਗਵਾਨ ਚਾਵਲਾ, ਕੰਵਲਜੀਤ ਭੁੱਲਰ, ਗੁਲਾਬ ਸਰਾਰੀ, ਕੰਵਲਜੀਤ ਕੰਵਲ, ਕੁਲਵਿੰਦਰ ਬੱਛੋਆਣਾ, ਇਕਬਾਲ ਸੋਨੀਆ, ਅਕ੍ਰਿਤੀ ਕੌਸ਼ਲ, ਸੁਖਰਾਜ, ਪੂਜਾ ਪੁੰਡਰਕ, ਰਾਣੀ ਗੰਢੂਆਂ, ਕੁਲਵਿੰਦਰ ਵਿਰਕ, ਸਮਨਦੀਪ ਕੌਰ, ਅਰਜ਼ਪ੍ਰੀਤ, ਰਿਸ਼ੀ ਹਿਰਦੇਪਾਲ ਤੇ ਸੁਖਪਾਲ ਚਹਿਲ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਮਾਹੌਲ ਨੂੰ ਮਨਮੋਹਕ ਬਣਾਇਆ।
ਵਿਸ਼ੇਸ਼ ਮਹਿਮਾਨ ਵਜੋਂ ਲੇਖਕ ਤੇ ਆਲੋਚਕ ਨਿਰੰਜਨ ਬੋਹਾ, ਕਹਾਣੀਕਾਰ ਦਰਸ਼ਨ ਜੋਗਾ, ਜ਼ਿਲ੍ਹਾ ਭਾਸ਼ਾ ਅਫ਼ਸਰ ਤਜਿੰਦਰ ਕੌਰ, ਪ੍ਰਕਾਸ਼ਕ ਕਰਨ ਭੀਖੀ ਤੇ ਪੱਤਰਕਾਰ ਗੁਰਵਿੰਦਰ ਚਾਹਲ ਸ਼ਾਮਲ ਹੋਏ। ਸਭ ਮਹਿਮਾਨਾਂ ਨੂੰ ਅਕਾਦਮੀ ਵੱਲੋਂ ਯਾਦਗਾਰੀ ਚਿੰਨ੍ਹਾਂ ਦੇ ਨਾਲ-ਨਾਲ ਕਿਤਾਬਾਂ ਅਤੇ ਵਾਤਾਵਰਨ ਦੀ ਸ਼ੁੱਧਤਾ ਤੇ ਸੰਭਾਲ ਲਈ ਬੂਟੇ ਭੇਟ ਕੀਤੇ ਗਏ। ਕਾਲਜ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਅਕਾਦਮੀ ਵੱਲੋਂ ਇਸ ਉਤਸਵ ਨੂੰ ਕਰਵਾਉਣ ਵਾਸਤੇ ਰੌਇਲ ਗਰੁੱਪ ਦੀ ਚੋਣ ਕਰਨ ਲਈ ਧੰਨਵਾਦ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×