ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਾਈਐੱਸਆਰਸੀਪੀ ਦੇ ਕ੍ਰਿਸ਼ਨੱਈਆ ਵੱਲੋਂ ਰਾਜ ਸਭਾ ਤੋਂ ਅਸਤੀਫ਼ਾ

10:51 PM Sep 24, 2024 IST
ਅਮਰਾਵਤੀ, 24 ਸਤੰਬਰ
Advertisement

ਵਾਈਐੱਸਆਰ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਿਆਗ ਕ੍ਰਿਸ਼ਨੱਈਆ ਵੱਲੋਂ ਅੱਜ ਰਾਜ ਸਭਾ ਤੋਂ ਅਸਤੀਫ਼ਾ ਦੇਣ ਨਾਲ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਾ ਹੈ। ਉਨ੍ਹਾਂ ਨੇ ਦਿੱਲੀ ’ਚ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੂੰ ਮਿਲ ਕੇ ਆਪਣਾ ਅਸਤੀਫ਼ਾ ਸੌਂਪਿਆ, ਜੋ ਚੇਅਰਮੈਨ ਨੇ ਮਨਜ਼ੂਰ ਕਰ ਲਿਆ। ਕ੍ਰਿਸ਼ਨੱਈਆ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਅੰਦਰ ਅਸਤੀਫ਼ਾ ਦੇਣ ਵਾਲੇ ਵਾਈਐੱਸਆਰਸੀਪੀ ਦੇ ਤੀਜੇ ਰਾਜ ਸਭਾ ਮੈਂਬਰ ਹਨ। ਤਿਲੰਗਾਨਾ ਨਾਲ ਸਬੰਧਤ ਕ੍ਰਿਸ਼ਨੱਈਆ ਨੇ ਆਖਿਆ ਕਿ ਉਨ੍ਹਾਂ ਨੇ ਤਿਲੰਗਾਨਾ ’ਚ ਪਛੜੇ ਵਰਗਾਂ ਦੀ ਮਜ਼ਬੂਤੀ ਦੀ ਲਹਿਰ ’ਚੋਂ ਅੜਿੱਕੇ ਹਟਾਉਣ ’ਤੇ ਧਿਆਨ ਕੇਂਦਰਤ ਕਰਨ ਲਈ ਅਸਤੀਫ਼ਾ ਦਿੱਤਾ ਹੈ। ਰਿਆਗ ਕ੍ਰਿਸ਼ਨੱਈਆ 2022 ’ਚ ਸਰਵਸੰਮਤੀ ਨਾਲ ਰਾਜ ਸਭਾ ਮੈਂਬਰ ਚੁਣੇ ਗਏ ਸਨ ਅਤੇ ਉਨ੍ਹਾਂ ਦਾ ਕਾਰਜਕਾਲ ਹਾਲੇ ਚਾਰ ਸਾਲ ਬਾਕੀ ਸੀ। -ਆਈਏਐੱਨਐੱਸ

 

Advertisement

 

Advertisement