ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਵਿੱਚ ਯੂਟਿਊਬ ਦਾ ਸਰਵਰ ਡਾਊਨ

05:42 PM Jul 22, 2024 IST

ਟ੍ਰਿਬਿਊਨ ਵੈੱਬ ਡੈਸਕ

Advertisement

ਚੰਡੀਗੜ੍ਹ, 22 ਜੁਲਾਈ

ਮਾਈਕ੍ਰੋਸਾਫਟ ਦਾ ਸਰਵਰ ਠੱਪ ਹੋਣ ਦੇ ਕੁੱਝ ਦਿਨ ਬਾਅਦ ਅੱਜ ਭਾਰਤ ਵਿੱਚ ਯੂਟਿਊਬ ਦੇ ਸਰਵਰ ਵਿੱਚ ਤਕਨੀਕੀ ਨੁਕਸ ਪੈਣ ਦਾ ਦਾਅਵਾ ਕੀਤਾ ਗਿਆ ਹੈ। ਕਈ ਉਪਭੋਗਤਾਵਾਂ ਨੇ ਸਰਵਰ ਡਾਊਨ ਹੋਣ ਦੀ ਸਮੱਸਿਆ ਬਾਰੇ ਜਾਣਕਾਰੀ ਸਾਂਝੀ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਉਪਭੋਗਤਾਵਾਂ ਨੇ ਸੋਸ਼ਲ ਮੀਡੀਆ ਖਾਸ ਕਰਕੇ ਐਕਸ ’ਤੇ ਵੀਡੀਓ ਸਾਂਝੀ ਕਰਕੇ ਸਰਵਰ ਡਾਊਨ ਦੀ ਸ਼ਿਕਾਇਤ ਕਰਦਿਆਂ ਮੁੱਦੇ ਵੱਲ ਧਿਆਨ ਦਵਾਇਆ। ਸੋਸ਼ਲ ਮੀਡੀਆ ’ਤੇ ਹੈਸ਼ਟੈਗ ਯੂਟਿਊਬਡਾਊਨ ਦੀ ਮੁਹਿੰਮ ਟਰੈਂਡਿੰਗ ਵਿੱਚ ਹੈ, ਜਿੱਥੇ ਕਈਆਂ ਨੇ ਸਮੱਸਿਆ ਦੇ ਆਪਣੇ ਤਜਰਬੇ ਅਤੇ ਹੱਲ ਲੱਭਣ ਲਈ ਵਿਚਾਰ ਸਾਂਝੇ ਕੀਤੇ ਹਨ। ਟਾਈਮਜ਼ ਨਾਓ ਰਿਪੋਰਟ, ਡਾਊਨਡਿਟੈਕਟਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਯੂਟਿਊਬ ਦਾ ਸਰਵਰ ਡਾਊਨ ਹੋਣ ਦੀਆਂ ਰਿਪੋਰਟਾਂ ਅੱਜ ਦੁਪਹਿਰ 1:30 ਵਜੇ ਦੇ ਆਸ-ਪਾਸ ਆਉਣੀਆਂ ਸ਼ੁਰੂ ਹੋਈਆਂ ਅਤੇ ਕਰੀਬ 3:15 ਵਜੇ ਵਧ ਗਈਆਂ। ਕਈ ਉਪਭੋਗਤਾਵਾਂ ਨੇ ਐਕਸ ’ਤੇ ਯੂਟਿਊਬ ਦਾ ਸਰਵਰ ਡਾਊਨ ਹੋਣ ਸਬੰਧੀ ਦਰਪੇਸ਼ ਸਮੱਸਿਆਵਾਂ ਨੂੰ ਸਾਂਝਾ ਕੀਤਾ।

Advertisement

 

Advertisement
Advertisement