ਕਾਰ ਸਵਾਰ ਨੌਜਵਾਨਾਂ ਵੱਲੋਂ ਨਾਕੇ ਦੌਰਾਨ ਪੁਲੀਸ ’ਤੇ ਫਾਇਰਿੰਗ
07:35 AM Dec 13, 2024 IST
ਪੱਤਰ ਪ੍ਰੇਰਕ
ਮਾਨਸਾ, 12 ਦਸੰਬਰ
ਇੱੱਥੇ ਗੁਰੂ ਨਾਨਕ ਕਾਲਜ ਚੌਕ ਬੁਢਲਾਡਾ ਵਿਖੇ ਅਣਪਛਾਤੇ ਕਾਰ ਸਵਾਰਾਂ ਨੇ ਪਹਿਲਾਂ ਨਾਕੇ ’ਤੇ ਖੜ੍ਹੀ ਪੁਲੀਸ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਮਗਰੋਂ ਉਹ ਫਾਇਰਿੰਗ ਕਰਕੇ ਫ਼ਰਾਰ ਹੋ ਗਏ। ਪੁਲੀਸ ਨੇ ਜਵਾਬੀ ਫਾਇਰਿੰਗ ਕਰਦਿਆਂ ਗੱਡੀ ਦਾ ਪਿੱਛਾ ਕੀਤਾ, ਪਰ ਮੁਲਜ਼ਮ ਪੁਲੀਸ ਦੇ ਹੱਥ ਨਾ ਆਏ। ਮੌਕੇ ’ਤੇ ਪੁੱਜੇ ਡੀਐੱਸਪੀ ਬੁਢਲਾਡਾ ਗਮਦੂਰ ਸਿੰਘ ਚਹਿਲ ਨੇ ਦੱਸਿਆ ਕਿ ਪੁਲੀਸ ਨੇ ਹਮਲਾਵਰ ਹਰਜੀਤ ਸਿੰਘ ਜੱਸਾ ਨਾਨਕਸਰੀਆ, ਹਰਪਾਲ ਸਿੰਘ ਬੱਬੂ ਧਲੇਵਾ, ਸੁੱਖੀ ਅਤਲਾ ਅਤੇ ਗੋਲੂ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ’ਤੇ ਪਹਿਲਾਂ ਵੀ ਕੇਸ ਦਰਜ ਹਨ।
Advertisement
Advertisement