ਬੁਰਜਗਿੱਲ ਧੜੇ ਦਾ ਨੌਜਵਾਨ ਵਿੰਗ ਬੀਕੇਯੂ (ਧਨੇਰ) ’ਚ ਸ਼ਾਮਲ
07:17 AM Sep 06, 2024 IST
ਜਗਰਾਉਂ: ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਅਤੇ ਜਗਰੂਪ ਸਿੰਘ ਹਸਨਪੁਰ ਦੀ ਅਗਵਾਈ ਹੇਠ ਪਿੰਡ ਡੱਲਾ ਵਿੱਚ ਕਿਸਾਨ ਜਥੇਬੰਦੀ ਦੇ ਕਾਰਕੁਨਾਂ ਦੀ ਮੀਟਿੰਗ ਹੋਈ। ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਸਮੇਂ ਬੁਰਜਗਿੱਲ ਧੜੇ ਨਾਲ ਜੁੜੇ ਨੌਜਵਾਨ ਵਿੰਗ ਦੇ ਬਲਾਕ ਪ੍ਰਧਾਨ ਲਖਵੀਰ ਸਿੰਘ ਡੱਲਾ ਸਾਥੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ’ਚ ਸ਼ਾਮਲ ਹੋ ਗਏ। ਲਖਵੀਰ ਸਿੰਘ ਨੇ ਦੱਸਿਆ ਕਿ ਬੁਰਜਗਿੱਲ ਧੜੇ ਤੋਂ ਉਨ੍ਹਾਂ ਦੇ ਪੱਲੇ ਨਿਰਾਸ਼ਾ ਪੈਣ ਕਰਕੇ ਉਨ੍ਹਾਂ ਇਹ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸਾਨੀ ਨੂੰ ਨਵੀਂ ਖੇਤੀ ਨੀਤੀ ਲਾਗੂ ਕਰਾਉਣ ਤੇ ਹੋਰ ਮੰਗਾਂ ਲਈ ਸਾਂਝੇ ਸੰਘਰਸ਼ ਲਈ ਲਾਮਬੰਦ ਕਰਨਾ ਅੱਜ ਦਾ ਵੱਡਾ ਕਾਰਜ ਹੈ ਜਿਸ ਲਈ ਉਹ ਪਿੰਡ-ਪਿੰਡ ਨੌਜਵਾਨ ਕਿਸਾਨਾਂ ਨੂੰ ਜਥੇਬੰਦੀ ਨਾਲ ਜੋੜਨ ਦੀ ਮੁਹਿੰਮ ਚਲਾਉਣਗੇ। ਇਸ ਸਮੇਂ ਜਗਤਾਰ ਸਿੰਘ, ਤਰਸੇਮ ਸਿੰਘ, ਪਾਲ ਸਿੰਘ ਨਵਾਂ ਡੱਲਾ, ਰਜਿੰਦਰ ਸਿੰਘ ਭਨੋਹੜ ਅਤੇ ਲੱਕੀ ਮੋਹੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement