ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੂਥ ਵੈੱਲਫੇਅਰ ਫੁਟਬਾਲ ਕਲੱਬ ਵੱਲੋਂ ਟੂਰਨਮੈਂਟ ਦਾ ਆਗਾਜ਼

08:27 AM Jun 29, 2024 IST
ਉਦਘਾਟਨ ਮੌਕੇ ਖਿਡਾਰੀਆਂ ਨਾਲ ਜਗਮੀਤ ਸਿੰਘ ਸਹੋਤਾ ਤੇ ਹੋਰ ਪਤਵੰਤੇ। -ਫੋਟੋ: ਸੂਦ

ਪੱਤਰ ਪ੍ਰੇਰਕ
ਅਮਲੋਹ, 28 ਜੂਨ
ਯੂਥ ਵੈੱਲਫੇਅਰ ਫੁਟਬਾਲ ਕਲੱਬ ਅਮਲੋਹ ਵਲੋਂ ਸਰਕਾਰੀ ਸਕੂਲ (ਲੜਕੇ) ਅਮਲੋਹ ਦੇ ਗਰਾਊਂਡ ਵਿਚ ਅੰਡਰ-14 ਅਤੇ ਅੰਡਰ-17 ਆਲ ਓਪਨ ਦਾ ਪਹਿਲਾ ਤਿੰਨ ਰੋਜ਼ਾ ਫੁਟਬਾਲ ਕੱਪ ਸ਼ੁਰੂ ਕਰਵਾਇਆ ਗਿਆ ਜਿਸ ਦਾ ਉਦਘਾਟਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਸਾਬਕਾ ਪ੍ਰਧਾਨ ਜਗਮੀਤ ਸਿੰਘ ਸਹੋਤਾ ਨੇ ਕੀਤਾ ਤੇ ਪ੍ਰਧਾਨਗੀ ਰਣਜੀਤ ਸਿੰਘ ਅੰਬੇਮਾਜਰਾ ਨੇ ਕੀਤੀ। ਇਸ ਮੌਕੇ ਅੰਡਰ-17 ਸਾਲ ਦੀ ਉਮਰ ਦੇ ਮੁਕਾਬਲਿਆਂ ’ਚ ਮਛਰਾਏ ਦੀ ਟੀਮ ਨੇ ਸਾਹਿਦਪੁਰੇ ਦੀ ਟੀਮ ਨੂੰ 4-1 ਗੋਲ ਅੰਤਰ ਨਾਲ ਜਦੋਂ ਕਿ ਸਮਰਾਲਾ ਦੀ ਟੀਮ ਨੇ ਰਤਨਹੇੜੀ ਦੀ ਟੀਮ ਨੂੰ 4-2 ਗੋਲਾਂ ਨਾਲ ਹਰਾਇਆ। ਅੰਡਰ-14 ਸਾਲ ਦੇ ਮੁਕਾਬਲਿਆਂ ਵਿਚ ਧਮੋਟ ਦੀ ਟੀਮ ਨੇ ਸਲਾਣਾ ਦੀ ਟੀਮ ਨੂੰ 5-4 ਨਾਲ ਮਾਤ ਦਿੱਤੀ।
ਸਹੋਤਾ ਨੇ ਕਲੱਬ ਨੂੰ 5100 ਰੁਪਏ ਦੀ ਮਾਲੀ ਸਹਾਇਤਾ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸਮਾਜ ਵਿਚ ਪਣਪ ਰਹੀਆਂ ਨਸ਼ੇ ਵਰਗੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਖੇਡਾਂ ਦੀ ਅਹਿਮ ਭੂਮਿਕਾ ਹੈ, ਜਿਸ ਕਰਕੇ ਕਲੱਬ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਕਲੱਬ ਦੇ ਪ੍ਰਧਾਨ ਗੁਰਦਰਸ਼ਨ ਸਿੰਘ, ਜਨਰਲ ਸਕੱਤਰ ਐਡ.ਵਿਕਰਮ ਸਾਬਰੀ, ਖਜ਼ਾਨਚੀ ਕਰਮਜੀਤ ਸਿੰਘ ਕੰਮਾ ਅਤੇ ਗੌਤਮ ਸ਼ਰਮਾ ਨੇ ਦੱਸਿਆ ਕਿ ਟੂਰਨਾਮੈਂਟ ’ਚ 4 ਦਰਜ਼ਨ ਤੋਂ ਵੱਧ ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਜੇਤੂ ਟੀਮਾਂ ਨੂੰ ਨਕਦ ਇਨਾਮਾਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਟੇਜ ਸਕੱਤਰ ਦਾ ਫਰਜ਼ ਗੱਗੀ ਕਲਾਲਮਾਜਰਾ ਨੇ ਬਾਖੂਬੀ ਨਿਭਾਇਆ। ਇਸ ਮੌਕੇ ਮੁੱਖ ਸਲਾਹਕਾਰ ਗੁਰਿੰਦਰ ਸਿੰਘ, ਨਵੀਂ ਸਿੱਧੂ, ਮੋਨੀ ਸ਼ਰਮਾ ਅਤੇ ਰਿੱਕੀ ਅਮਲੋਹ ਆਦਿ ਹਾਜ਼ਰ ਸਨ।

Advertisement

Advertisement
Advertisement