ਰੰਜਿਸ਼ ਕਾਰਨ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
08:33 AM Jun 09, 2024 IST
Advertisement
ਪੱਤਰ ਪ੍ਰੇਰਕ
ਜ਼ੀਰਾ, 8 ਜੂਨ
ਇੱਥੋਂ ਦੇ ਕਸਬਾ ਮੱਖੂ ਦੇ ਪਿੰਡ ਸੂਦਾਂ ਦੇ ਇੱਕ ਨੌਜਵਾਨ ਦੀ ਰੰਜਿਸ਼ ਕਾਰਨ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇੱਥੋਂ ਦੇ ਸਿਵਲ ਹਸਪਤਾਲ ਵਿੱਚ ਮ੍ਰਿਤਕ ਨੌਜਵਾਨ ਦੇ ਭਰਾ ਦਿਲਪ੍ਰੀਤ ਸਿੰਘ ਉਰਫ਼ ਪੀਤਾ ਨੇ ਦੱਸਿਆ ਕਿ ਉਸ ਦਾ ਭਰਾ ਬੇਅੰਤ ਸਿੰਘ ਉਰਫ਼ ਬੱਲੀ (19) ਪੁੱਤਰ ਬਲਵਿੰਦਰ ਸਿੰਘ ਦੁਪਹਿਰ ਵੇਲੇ ਆਪਣੇ ਮੋਟਰਸਾਈਕਲ ’ਤੇ ਸੂਦਾਂ ਤੋਂ ਮੱਖੂ ਜਾ ਰਿਹਾ ਸੀ ਕਿ ਪਿੰਡ ਫੇਮੀ ਵਾਲਾ ਦੇ ਗੁਰਦੁਆਰੇ ਨਜ਼ਦੀਕ ਕੁਝ ਅਣਪਛਾਤੇ ਵਿਅਕਤੀਆਂ ਨੇ ਰੰਜਿਸ਼ ਕਾਰਨ ਉਸ ਦੇ ਭਰਾ ਦੇ ਗੋਲੀਆਂ ਮਾਰੀਆਂ, ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸਐੱਚਓ ਗੁਰਪ੍ਰੀਤ ਸਿੰਘ ਅਤੇ ਏਐੱਸਆਈ ਲਖਵਿੰਦਰ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement