ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੌਜਵਾਨ ਸਭਾ ਸੁਨੇਤ ਨੇ ਅੱਖਾਂ ਦਾ ਜਾਂਚ ਕੈਂਪ ਲਾਇਆ

08:44 AM Aug 06, 2024 IST
ਮਰੀਜ਼ਾਂ ਦਾ ਨਿਰੀਖਣ ਕਰਦੇ ਹੋਏ ਡਾਕਟਰ, ਨਾਲ ਪ੍ਰਬੰਧਕ। -ਫੋਟੋ: ਗੁਰਿੰਦਰ ਸਿੰਘ

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਅਗਸਤ
ਨੌਜਵਾਨ ਸਭਾ ਸੁਨੇਤ ਵੱਲੋਂ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ ਦਾ ਚੈੱਕਅੱਪ ਅਤੇ ਚਿੱਟੇ ਮੋਤੀਏ ਦਾ ਅਪਰੇਸ਼ਨ ਕੈਂਪ ਗੁਰੂ ਰਵੀਦਾਸ ਧਰਮਸ਼ਾਲਾ ਸੁਨੇਤ ਵਿੱਚ ਲਗਾਇਆ ਗਿਆ ਜਿਸ ਵਿੱਚ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਨਿਰੀਖਣ ਕਕੀਤਾ।
ਯੂਥ ਆਗੂ ਕੁਲਵਿੰਦਰ ਸ਼ਰਮਾ ਕਿੰਦਾ ਦੀ ਅਗਵਾਈ ਹੇਠ ਲਗਾਏ ਗਏ ਕੈਂਪ ਦੌਰਾਨ 400 ਦੇ ਕਰੀਬ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਐਨਕਾਂ ਤੇ ਦਵਾਈਆਂ ਵੀ ਦਿੱਤੀਆਂ ਗਈਆਂ। 29 ਲੋੜਵੰਦਾਂ ਦੇ ਅੱਖਾਂ ਦੇ ਅਪਰੇਸ਼ਨ ਸ਼ੰਕਰਾ ਹਸਪਤਾਲ ਵਿੱਚ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਕੁਲਵਿੰਦਰ ਕਿੰਦਾ ਅਤੇ ਬੀਬੀ ਬਰਨੀਤ ਸ਼ਰਮਾ ਨੇ ਡਾਕਟਰਾਂ ਅਤੇ ਹੋਰ ਸਹਿਯੋਗੀਆਂ ਦਾ ਸਨਮਾਨ ਕੀਤ। ਇਸ ਮੌਕੇ ਮੈਂਕਟ ਧਾਮੀ, ਅਵਤਾਰ ਸਿੰਘ, ਜਸਵਿੰਦਰ ਸਿੰਘ, ਲੱਕੀ ਸਨੇਤ, ਗਗਨ ਸੁਨੇਤ, ਰਿੱਕੀ ਸੁਨੇਤ, ਪਰਮਜੀਤ ਸਿੰਘ, ਸੰਪੂਰਨ ਸਿੰਘ ਲੰਬੜਦਾਰ, ਕਰਨ ਸੁਨੇਤ, ਮੇਵਾ ਸਿੰਘ, ਸੁਖਦੇਵ ਸਿੰਘ ਸੇਬੀ, ਅਜੈਬ ਸਿੰਘ, ਗੋਰਾ ਸੁਨੇਤ, ਹਰਪਾਲ ਸਿੰਘ, ਲਵਪ੍ਰੀਤ ਲਵੀ, ਗੈਰੀ ਸੁਨੇਤ, ਸੁੱਖੀ ਸੁਨੇਤ, ਜਸਬੀਰ ਸਿੰਘ ਹਸਨਪੁਰੀ, ਅਮਨਦੀਪ ਸਿੰਘ, ਲਵਲੀ ਭਾਟੀਆ, ਯਸ਼ ਮੌਦਗਿਲ ਅਤੇ ਵਿਕਾਸ ਗਰੇਵਾਲ ਵੀ ਹਾਜ਼ਰ ਸਨ।

Advertisement

Advertisement
Advertisement