ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਆਹ ਸਮਾਗਮ ਤੋਂ ਪਰਤ ਰਹੇ ਨੌਜਵਾਨਾਂ ਦੀ ਕੁੱਟਮਾਰ

07:07 AM Apr 24, 2024 IST

ਪੱਤਰ ਪ੍ਰੇਰਕ
ਭਵਾਨੀਗੜ੍ਹ, 23 ਅਪਰੈਲ
ਵਿਆਹ ਦੀ ਪਾਰਟੀ ਵਿੱਚੋਂ ਪਰਤ ਰਹੇ ਨੌਜਵਾਨਾਂ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੁਲੀਸ ਨੇ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਸੁਖਦੀਪ ਸਿੰਘ ਵਾਸੀ ਬਾਲਦ ਕਲਾਂ ਨੇ ਇੱਥੇ ਥਾਣੇ ਵਿੱਚ ਸ਼ਿਕਾਇਤ ਲਿਖਾਈ ਕਿ ਬੀਤੇ ਦਿਨ ਉਹ ਅਤੇ ਹਰਪ੍ਰੀਤ ਸਿੰਘ ਆਪਣੇ ਦੋਸਤ ਦੇ ਭਰਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਵਿੱਚ ਬਾਲਦ ਕੋਠੀ ਗਏ ਸਨ। ਦਲਜੀਤ ਸਿੰਘ, ਬੰਟੀ, ਮਮਨਾ ਵਾਸੀ ਰਾਏਸਿੰਘ ਵਾਲਾ ਤੇ ਸਲੀਮ ਖਾਨ ਵਾਸੀ ਉਪਲੀ ਵੀ ਉੱਥੇ ਆਏ ਹੋਏ ਸਨ। ਇਸੇ ਦੌਰਾਨ ਰਾਤ ਕਰੀਬ 11:30 ਵਜੇ ਦੋਸਤ ਦੇ ਪਰਿਵਾਰ ਵੱਲੋਂ ਡੀਜੇ ਬੰਦ ਕਰਵਾ ਦਿੱਤਾ ਗਿਆ, ਪਰ ਉਕਤ ਵਿਅਕਤੀ ਮੁੜ ਡੀਜੇ ਚਲਾਉਣ ਦੀ ਜ਼ਿੱਦ ਕਰਨ ਲੱਗੇ। ਸੁਖਦੀਪ ਨੇ ਦੱਸਿਆ ਕਿ ਉਨ੍ਹਾਂ ਕਿਹਾ ਕਿ ਦੇਰ ਰਾਤ ਡੀਜੇ ਚਲਾਉਣਾ ਠੀਕ ਨਹੀਂ, ਜਿਸ ’ਤੇ ਉਕਤ ਵਿਅਕਤੀਆਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਉਕਤ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਕੇ ਕੁੱਟਮਾਰ ਕੀਤੀ।

Advertisement

Advertisement
Advertisement