ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਦੀ ਦੇ 400 ਦੇ ਨਾਅਰੇ ਨੂੰ ਪੂਰਾ ਕਰੇਗੀ ਯੁਵਾ ਸ਼ਕਤੀ: ਸਾਹਿਲ ਸੁਧਾ

09:03 AM May 17, 2024 IST
ਮੋਟਰਸਾਈਕਲ ਰੈਲੀ ਦੀ ਅਗਵਾਈ ਕਰਦੇ ਹੋਏ ਭਾਜਪਾ ਯੁਵਾ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸਾਹਿਲ ਸੁਧਾ ਤੇ ਭਾਜਪਾ ਉਮੀਦਰਵਾਰ ਨਵੀਨ ਜਿੰਦਲ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 16 ਮਈ
ਅੱਜ ਸਵੇਰੇ ਥੀਮ ਪਾਰਕ ਵਿੱਚ ਸੈਂਕੜੇਂ ਟਰੈਕਟਰਾਂ ਤੇ ਹਜ਼ਾਰਾਂ ਮੋਟਰਸਾਈਕਲ ਤੇ ਸਵਾਰ ਨੌਜਵਾਨ ਕਿਸਾਨਾਂ ਦੀ ਭੀੜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ਦੀ ਨੌਜਵਾਨ ਸ਼ਕਤੀ ਨੇ ਇਕ ਵਾਰ ਫਿਰ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਤੇ ਇਸ ਵਾਰ 400 ਨੂੰ ਪਾਰ ਕਰ ਕੇ ਇਸ ਨਾਅਰੇ ਨੂੰ ਸਾਕਾਰ ਕਰਨ ਦਾ ਸਪੱਸ਼ਟ ਸੰਕੇਤ ਦਿੱਤਾ ਹੈ।
ਭਾਜਪਾ ਯੁਵਾ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸਾਹਿਲ ਸੁਧਾ ਦੀ ਅਗਵਾਈ ਹੇਠ ਹੋਈ ਵਿਸ਼ਾਲ ਮੋਟਰਸਾਈਕਲ ਰੈਲੀ ਵਿਚ ਭਾਜਪਾ ਉਮੀਦਵਾਰ ਨਵੀਨ ਜਿੰਦਲ ਨੇ ਸਾਹਿਲ ਸੁਧਾ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਨ੍ਹਾਂ ਦੇ ਸਮਰਥਨ ਵਿੱਚ ਆਏ ਸਾਰੇ ਨੌਜਵਾਨ ਕਿਸਾਨਾਂ ਤੇ ਯੁਵਾ ਸ਼ਕਤੀ ਦਾ ਸਵਾਗਤ ਕੀਤਾ। ਇਸ ਮੌਕੇ ਇੱਕਠੀ ਹੋਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਜਿੰਦਲ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਦਿਸ਼ਾ ਤੇ ਦਸ਼ਾ ਬਦਲਣ ਵਿੱਚ ਯੁਵਾ ਸ਼ਕਤੀ ਦੀ ਅਹਿਮ ਭੂਮਿਕਾ ਹੁੰਦੀ ਹੈ। ਅਜਿਹੇ ਵਿੱਚ ਨੌਜਵਾਨ ਸ਼ਕਤੀ ਇਨਾਂ ਲੋਕ ਸਭਾ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਏਗੀ ਤੇ ਇਸ ਵਾਰ ਵੀ ਕਮਲ ਦਾ ਫੁੱਲ ਇਕ ਵਾਰ ਫਿਰ ਖਿੜ ਕੇ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਏਗਾ। ਨਵੀਨ ਜਿੰਦਲ ਨੇ ਕਿਹਾ ਕਿ ਉਨਾਂ ਨੇ ਨੌਜੁਆਨਾਂ ਲਈ ਬਹੁਤ ਸਾਰੀਆਂ ਸਕੀਮਾਂ ਬਣਾਈਆਂ ਹਨ ਤੇ ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਂਦੇ ਹੀ ਲਾਗੂ ਕਰ ਦਿੱਤਾ ਜਾਏਗਾ। ਇਸ ਨਾਲ ਕੁਰੂਕਸ਼ੇਤਰ ਹਲਕੇ ਦੇ ਨੌਜਵਾਨਾਂ ਨੂੰ ਹਰ ਸਾਲ ਇਨ੍ਹਾਂ ਯੋਜਨਾਵਾਂ ਦਾ ਲਾਭ ਮਿਲੇਗਾ। ਉਨ੍ਹਾਂ ਨੇ ਸ਼ਾਨਦਾਰ ਮੋਟਰਸਾਈਕਲ ਰੈਲੀ ਲਈ ਸਾਹਿਲ ਸੁਧਾ ਦੀ ਪਿੱਠ ਥਾਪੜੀ। ਨਵੀਨ ਜਿੰਦਲ ਨੇ ਖੁਦ ਸਕੂਟੀ ਚਲਾ ਕੇ ਬਾਈਕ ਰੈਲੀ ਦੀ ਸ਼ੁਰੂਆਤ ਕੀਤੀ। ਲੋਕਾਂ ਵਲੋਂ ਉਨ੍ਹਾਂ ਦਾ ਪਿੰਡ ਜੋਗਨਾ ਖੇੜਾ, ਨਰਕਾਤਾਰੀ, ਘਮਰੂ ਖੇੜੀ, ਹੰਸਲਾ ,ਭਿਵਾਨੀ ਖੇੜਾ ਪ੍ਰਤਾਪ ਗੜ, ਅਮਰ ਗੜ ਆਦਿ 25 ਪਿੰਡਾਂ ਵਿਚ ਥਾਂ-ਥਾਂ ਸਵਾਗਤ ਕੀਤਾ ਗਿਆ। ਜਿੰਦਲ ਵਲੋਂ ਲੋਕਾਂ ਨੂੰ ਵੋਟ ਦੇਣ ਦੀ ਅਪੀਲ ਕੀਤੀ। ਸਾਹਿਲ ਸੁਧਾ ਨੇ ਕਿਹਾ ਕਿ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਨਵੀਨ ਦੀ ਜਿੱਤ ਯਕੀਨੀ ਹੈ ਤੇ 400ਦਾ ਨਾਅਰਾ ਵੀ ਸੱਚ ਹੋਵੇਗਾ।

Advertisement

Advertisement
Advertisement