ਪੰਜਾਬ ਦਾ ਨੌਜਵਾਨ ਨਸ਼ਾ ਤਸਕਰੀ ਦੇ ਦੋਸ਼ ਹੇਠ ਕਾਬੂ
07:35 AM Nov 28, 2024 IST
ਪੱਤਰ ਪ੍ਰੇਰਕ
ਟੋਹਾਣਾ, 27 ਨਵੰਬਰ
ਜ਼ਿਲ੍ਹਾ ਪੁਲੀਸ ਫਤਿਹਾਬਾਦ ਵੱਲੋਂ ਚਲਾਈ ਮੁਹਿੰਮ ਤਹਿਤ ਥਾਣੇਦਾਰ ਮੇਜਰ ਸਿੰਘ ਦੀ ਟੀਮ ਨੇ ਭੂਨਾ ਰਤੀਆ ਰੋਡ ’ਤੇ ਪੈਂਦੇ ਪਿੰਡ ਦਿਗੋਹ ਦੇ ਬੱਸ ਅੱਡੇ ਤੋਂ ਬੱਸ ਦੀ ਇੰਤਜ਼ਾਰ ਵਿੱਚ ਖੜ੍ਹੇ ਨੌਜਵਾਨ ਨੂੰ ਕਾਬੂ ਕਰ ਉਸ ਦੇ ਬੈਗ ਵਿੱਚੋਂ 80.43 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਸ ਵਿਰੁੱਧ ਭੂਨਾ ਥਾਨੇ ਵਿਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਹੈ। ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਰੀ ਪਿੰਡ ਮਸਤ ਕੇ ਜ਼ਿਲ੍ਹਾ ਫਿਰੋਜ਼ਪੁਰ (ਪੰਜਾਬ) ਵਜੋਂ ਹੋਈ। ਮੇਜਰ ਸਿੰਘ ਨੇ ਦੱਸਿਆ ਕਿ ਪੁਲੀਸ ਰੋਜ਼ਾਨਾ ਵਾਂਗ ਗਸ਼ਤ ’ਤੇ ਚਲ ਰਹੀ ਸੀ ਕਿ ਉਹ ਮਮੂਲੀ ਜਾਂਚ ਲਈ ਬੱਸ ’ਤੇ ਸਵਾਰ ਹੋਣ ਵਾਲੇ ਮੁਸਾਫ਼ਰਾਂ ਦੀ ਜਾਣਕਾਰੀ ਲੈ ਰਹੇ ਸਨ। ਇਸ ਦੌਰਾਨ ਹੈਰੋਇਨ ਤਸਕਰ ਨੇ ਉਥੋਂ ਖਿਸਕਣ ਦੀ ਕੋਸ਼ਿਸ਼ ਕੀਤੀ। ਸ਼ੱਕ ਪੈਣ ’ਤੇ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਬੈਗ ਵਿੱਚੋਂ ਹੈਰੋਇਨ ਬਰਾਮਦ ਹੋਈ।
Advertisement
Advertisement