ਐੱਨਕੇ ਸ਼ਰਮਾ ਮਗਰੋਂ ਯੂਥ ਆਗੂ ਮਨਜੀਤ ਮਲਕਪੁਰ ਵੱਲੋਂ ਪਾਰਟੀ ਛੱਡਣ ਦਾ ਐਲਾਨ
08:24 AM Nov 20, 2024 IST
Advertisement
ਸਰਬਜੀਤ ਸਿੰਘ ਭੱਟੀ
ਲਾਲੜੂ, 19 ਨਵੰਬਰ
ਸ਼੍ਰੋਮਣੀ ਅਕਾਲੀ ਦਲ ਤੋਂ ਐਨਕੇ ਸ਼ਰਮਾ ਵੱਲੋਂ ਦਿੱਤੇ ਅਸਤੀਫ਼ੇ ਕਾਰਨ ਹਲਕਾ ਡੇਰਾਬਸੀ ਦੇ ਅਕਾਲੀ ਵਰਕਰ ਆਪਣੇ ਆਪ ਨੂੰ ‘ਜਰਨੈਲ’ ਤੋਂ ਵਾਂਝਾ ਮਹਿਸੂਸ ਕਰ ਰਹੇ ਹਨ। ਪੰਜਾਬ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਮਲਕਪੁਰ ਨੇ ਸ੍ਰੀ ਸ਼ਰਮਾ ਦੀ ਅਗਵਾਈ ਵਿੱਚ ਅਥਾਹ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਸ੍ਰੀ ਸ਼ਰਮਾ ਦੀ ਬਦੌਲਤ ਹੀ ਡੇਰਾਬਸੀ ਹਲਕੇ ਵਿੱਚ ਅਕਾਲੀ ਦਲ ਦੀ ਹੋਂਦ ਅਤੇ ਮਜ਼ਬੂਤ ਪਕੜ ਹੈ। ਉਨ੍ਹਾਂ ਅਕਾਲੀ ਵਰਕਰਾਂ ਵੱਲੋਂ ਸ੍ਰੀ ਸ਼ਰਮਾ ਨੂੰ ਅਸਤੀਫ਼ਾ ਵਾਪਸ ਲੈਣ ਦੀ ਬੇਨਤੀ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਅਕਾਲੀ ਦਲ ਨੂੰ ਪੱਕੇ ਤੌਰ ’ਤੇ ਅਲਵਿਦਾ ਆਖੀ ਹੈ ਤਾਂ ਹਲਕੇ ਦੇ ਸਾਰੇ ਅਕਾਲੀ ਵਰਕਰਾਂ ਦੀ ਵੀ ਅਕਾਲੀ ਦਲ ਨੂੰ ਸਤਿ ਸ੍ਰੀ ਅਕਾਲ ਸਮਝੀ ਜਾਵੇ।
ਸ੍ਰੀ ਮਲਕਪੁਰ ਨੇ ਕਿਹਾ ਸ੍ਰੀ ਸ਼ਰਮਾ ਮੌਜੂਦਾ ਪੰਜਾਬ ਦੇ ਸਿਆਸੀ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਜੋ ਵੀ ਫ਼ੈਸਲਾ ਕਰਨਗੇ ਹਲਕੇ ਦੇ ਸਮੂਚੇ ਅਕਾਲੀ ਵਰਕਰ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਨਗੇ।
Advertisement
Advertisement
Advertisement