ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਟਿਆਲਾ ਵਿੱਚ ਰੰਜਿਸ਼ ਕਾਰਨ ਨੌਜਵਾਨ ਦਾ ਕਤਲ

07:14 AM Jun 14, 2024 IST
ਹਸਪਤਾਲ ਵਿੱਚ ਜ਼ੇਰੇ ਇਲਾਜ ਅਵਤਾਰ ਸਿੰਘ ਤਾਰੀ।

ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਜੂਨ
ਇੱਥੋਂ ਦੀ ਸੰਜੈ ਕਲੋਨੀ ਵਾਸੀ ਇਕ ਨੌਜਵਾਨ ਅਵਤਾਰ ਸਿੰਘ ਤਾਰੀ ਦੀ ਇਸੇ ਕਲੋਨੀ ਦੇ ਰਹਿਣ ਵਾਲੇ ਦਰਸ਼ਨ ਬਾਬਾ ਅਤੇ ਸਾਥੀਆਂ ਨੇ ਪੁਰਾਣੀ ਰੰਜਿਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ।
ਜਾਣਕਾਰੀ ਅਨੁਸਾਰ ਅਵਤਾਰ ਤਾਰੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਸੀ, ਪਰ ਉਹ ਦੋ ਘੰਟਿਆਂ ਬਾਅਦ ਦਮ ਤੋੜ ਗਿਆ। ਇਸ ਸਬੰਧੀ ਥਾਣਾ ਕੋਤਵਾਲੀ ਪਟਿਆਲਾ ਵਿੱਚ ਦਰਸ਼ਨ ਬਾਬਾ ਸਮੇਤ 30 ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਸੂਤਰਾਂ ਅਨੁਸਾਰ 35 ਸਾਲਾ ਅਵਤਾਰ ਸਿੰਘ ਤਾਰੀ ਆਪਣੇ ਘਰ ’ਚ ਇਕੱਲਾ ਹੀ ਰਹਿੰਦਾ ਸੀ ਤੇ ਉਸ ਖਿਲਾਫ਼ 11 ਕੇਸ ਦਰਜ ਸਨ। ਜਦਕਿ ਦਰਸ਼ਨ ਲਾਲ ਉਰਫ ਬਾਬਾ ਦੇ ਖਿਲਾਫ਼ ਵੀ ਸੱਤ ਕੇਸ ਦਰਜ ਹਨ। ਦੋਵੇਂ ਜਣੇ ਪਹਿਲਾਂ ਚੰਗੇ ਦੋਸਤ ਸਨ, ਪਰ ਬਾਅਦ ਵਿੱਚ ਇਨ੍ਹਾਂ ’ਚ ਕਿਸੇ ਗੱਲੋਂ ਫਰਕ ਪੈ ਗਿਆ ਤੇ ਇਹ ਇੱਕ ਦੂਜੇ ਪ੍ਰਤੀ ਰੰਜਿਸ਼ ਰੱਖਣ ਲੱਗੇ। ਕੱਲ੍ਹ ਦਰਸ਼ਨ ਬਾਬਾ ਦਾ ਜਨਮ ਦਿਨ ਸੀ ਜਿਸ ਕਰਕੇ ਉਸ ਦੇ ਕਈ ਦੋਸਤ ਮਿੱੱਤਰ ਉਸ ਕੋਲ ਆਏ ਹੋਏ ਸਨ। ਉਹ ਜਦੋਂ ਪਾਰਟੀ ਕਰ ਰਹੇ ਸਨ ਤਾਂ ਤਾਰੀ ਵੀ ਕੋਲੋਂ ਲੰਘਣ ਰਿਹਾ ਸੀ। ਇਸ ਦੌਰਾਨ ਦੋਵਾਂ ਧਿਰਾਂ ਦਰਮਿਆਨ ਤਕਰਾਰ ਹੋ ਗਿਆ, ਜੋ ਜਲਦੀ ਹੀ ਭਿਆਨਕ ਝਗੜੇ ਦਾ ਰੂਪ ਧਾਰਨ ਕਰ ਗਿਆ। ਦੋਵਾਂ ਪਾਸਿਆਂ ਤੋਂ ਇੱਟਾਂ ਰੋੜੇ ਵੀ ਚੱਲੇ। ਇਸ ਦੌਰਾਨ ਤਾਰੀ ਇੱਕ ਮਕਾਨ ਦੀ ਛੱਤ ’ਤੇ ਜਾ ਚੜ੍ਹਿਆ ਤੇ ਦੂਜੀ ਧਿਰ ਦੇ ਕਈ ਮੈਂਬਰ ਉਸ ਦਾ ਪਿੱਛਾ ਕਰਦੇ ਹੋਏ ਛੱਤ ਜਾ ਪੁੱਜੇ ਅਤੇ ਉਨ੍ਹਾਂ ਤਾਰੀ ਦੀ ਕਾਫੀ ਕੁੱਟਮਾਰ ਕੀਤੀ। ਇਸ ਦੌਰਾਨ ਹੀ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ ਗਿਆ। ਦੂਜੇ ਪਾਸੇ ਹਮਲੇ ਦੀ ਸੂਚਨਾ ਮਿਲਣ ’ਤੇ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੁਲੀਸ ਫੋਰਸ ਮੌਕੇ ’ਤੇ ਪਹੁੰਚ ਗਈ ਤੇ ਪੁਲੀਸ ਨੂੁੰ ਦੇਖ ਹਮਲਾਵਰ ਫਰਾਰ ਹੋ ਗਏ। ਪੁਲੀਸ ਨੇ ਜ਼ਖ਼ਮੀ ਹਾਲਤ ਵਿੱਚ ਤਾਰੀ ਨੂੰ ਰਾਜਿੰਦਰਾ ਹਸਪਤਾਲ ਪਹੁੰਚਾਇਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਅੱਧੀ ਰਾਤ ਮਗਰੋਂ ਉਹ ਦਮ ਤੋੜ ਗਿਆ। ਇਸ ਸਬੰਧੀ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ 30 ਜਣਿਆਂ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਪੁਲੀਸ ਦੇ ਹੱੱਥ ਲੱਗੀ ਹੈ।

Advertisement

Advertisement