ਘਰ ਵਿੱਚ ਪਟਾਕੇ ਬਣਾਉਂਦਿਆਂ ਹੋਏ ਧਮਾਕੇ ’ਚ ਨੌਜਵਾਨ ਹਲਾਕ
08:01 AM Nov 12, 2023 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਨਵੰਬਰ
ਉੱਤਰ-ਪੂਰਬੀ ਦਿੱਲੀ ਦੇ ਵੈਲਕਮ ਖੇਤਰ ਵਿੱਚ ਪਟਾਕੇ ਬਣਾਉਣ ਲਈ ਸਲਫਰ ਅਤੇ ਪੋਟਾਸ਼ ਨੂੰ ਮਿਲਾਉਂਦੇ ਸਮੇਂ ਹੋਏ ਧਮਾਕੇ ਵਿੱਚ 21 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਹ ਧਮਾਕਾ ਬੀਤੀ ਦੁਪਹਿਰ ਉਸ ਸਮੇਂ ਹੋਇਆ ਜਦੋਂ ਪੀੜਤ ਹਿਮਾਂਸ਼ੂ ਆਪਣੇ ਘਰ ’ਚ ਦੋ ਕੈਮੀਕਲ ਮਿਲਾ ਕੇ ਪਟਾਕੇ ਪਾਊਡਰ ਬਣਾ ਰਿਹਾ ਸੀ। ਪੁਲੀਸ ਦੇ ਡਿਪਟੀ ਕਮਿਸ਼ਨਰ (ਉੱਤਰ-ਪੂਰਬ) ਜੌਏ ਟਿਰਕੀ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ 2:10 ਵਜੇ ਇੱਕ ਘਰ ਵਿੱਚ ਹੋਏ ਧਮਾਕੇ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਹਿਮਾਂਸ਼ੂ ਨੂੰ ਹਸਪਤਾਲ ਲਜਿਾਇਆ ਗਿਆ, ਜਿੱਥੇ ਰਾਤ ਕਰੀਬ 8.30 ਵਜੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕ੍ਰਾਈਮ ਯੂਨਿਟ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ ਦੀਆਂ ਟੀਮਾਂ ਨੇ ਸਬੂਤ ਇਕੱਠੇ ਕਰਨ ਲਈ ਮੌਕੇ ਦਾ ਦੌਰਾ ਕੀਤਾ।
Advertisement
Advertisement