For the best experience, open
https://m.punjabitribuneonline.com
on your mobile browser.
Advertisement

ਨਾਜਾਇਜ਼ ਸਬੰਧਾਂ ਕਾਰਨ ਨੌਜਵਾਨ ਦੀ ਹੱਤਿਆ

11:48 AM May 01, 2024 IST
ਨਾਜਾਇਜ਼ ਸਬੰਧਾਂ ਕਾਰਨ ਨੌਜਵਾਨ ਦੀ ਹੱਤਿਆ
Advertisement

ਪੱਤਰ ਪ੍ਰੇਰਕ
ਸਮਾਲਸਰ, 30 ਅਪਰੈਲ
ਪਿੰਡ ਮੱਲਕੇ ਵਿੱਚ ਸਾਹੋਕੇ ਰੋਡ ’ਤੇ ਪੈਂਦੀ ਕਲੋਨੀ ਵਿੱਚ ਨਜਾਇਜ਼ ਸਬੰਧਾਂ ਕਾਰਨ ਇਕ 30 ਸਾਲਾ ਨੌਜਵਾਨ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਧਰਮਾ ਸਿੰਘ ਪੁੱਤਰ ਜਸਮੇਲ ਸਿੰਘ ਵਜੋਂ ਹੋਈ ਹੈ। ਧਰਮੇ ਦੇ ਆਪਣੇ ਭੂਆ ਦੇ ਲੜਕੇ ਦੀ ਪਤਨੀ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਜਾਣਕਾਰੀ ਅਨੁਸਾਰ ਮੁਲਜ਼ਮ ਜਸਵਿੰਦਰ ਸਿੰਘ ਵਾਸੀ ਪਿੰਡ ਮੱਲ ਕੇ ਨੇ ਆਪਣੀ ਪਤਨੀ ਤੋਂ ਫੋਨ ਕਰਵਾ ਕੇ ਧਰਮਾ ਸਿੰਘ ਨੂੰ ਮੱਲ ਕੇ ਪਿੰਡ ਸੱਦ ਲਿਆ ਅਤੇ ਫਿਰ ਦੋਵਾਂ ਨੇ ਉਸ ਦੇ ਸਿਰ ਵਿੱਚ ਲੋਹੇ ਦੀ ਪਾਈਪ ਅਤੇ ਘੋਟਣੇ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਥਾਣਾ ਸਮਾਲਸਰ ਦੇ ਮੁਖੀ ਦਿਲਬਾਗ ਸਿੰਘ ਬਰਾੜ ਅਤੇ ਡੀਐੱਸਪੀ ਬਾਘਾਪੁਰਾਣਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ।

Advertisement

Advertisement
Author Image

Advertisement
Advertisement
×