For the best experience, open
https://m.punjabitribuneonline.com
on your mobile browser.
Advertisement

ਗੁਦਰਾਣਾ ਵਿੱਚ ਰੰਜਿਸ਼ ਕਾਰਨ ਨੌਜਵਾਨ ਦਾ ਕਤਲ

08:01 AM Jun 11, 2024 IST
ਗੁਦਰਾਣਾ ਵਿੱਚ ਰੰਜਿਸ਼ ਕਾਰਨ ਨੌਜਵਾਨ ਦਾ ਕਤਲ
ਕਾਲਾਂਵਾਲੀ ਵਿੱਚ ਘਟਨਾ ਸਥਾਨ ’ਤੇ ਜਾਂਚ ਕਰਦੇ ਹੋਏ ਪੁਲੀਸ ਮੁਲਾਜ਼ਮ।
Advertisement

ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 10 ਜੂਨ
ਪਿੰਡ ਗੁਦਰਾਣਾ ਵਿੱਚ ਪੁਰਾਣੀ ਰੰਜਿਸ਼ ਕਾਰਨ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਉਰਫ ਗੱਗੂ ਵਾਸੀ ਪਿੰਡ ਗੁਦਰਾਣਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਜੈ ਭਗਵਾਨ, ਕਾਲਾਂਵਾਲੀ ਦੇ ਥਾਣਾ ਇੰਚਾਰਜ ਚਾਂਦ ਸਿੰਘ, ਸੀਆਈਏ ਇੰਚਾਰਜ ਰਾਜਪਾਲ ਸਿੰਘ ਮੌਕੇ ’ਤੇ ਪੁੱਜੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲੀਸ ਨੇ ਮ੍ਰਿਤਕ ਦੇ ਸਾਥੀ ਸੰਦੀਪ ਉਰਫ ਸੀਪਾ ਦੇ ਬਿਆਨਾਂ ’ਤੇ ਹਮਲਾਵਰਾਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੀਪਾ ਨੇ ਦੱਸਿਆ ਕਿ ਉਹ ਅੱਜ ਸਵੇਰੇ ਦਵਿੰਦਰ ਸਿੰਘ ਨਾਲ ਸੈਰ ਕਰਨ ਤੋਂ ਬਾਅਦ ਵਾਪਸ ਆ ਰਹੇ ਸਨ ਤਾਂ ਇੱਕ ਕਾਰ ਚਾਲਕ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਆਪਣੀ ਕਾਰ ਤੇਜ਼ ਰਫ਼ਤਾਰ ਨਾਲ ਦਵਿੰਦਰ ਉਰਫ ਗੱਗੂ ਵਿਚ ਮਾਰੀ। ਟੱਕਰ ਲੱਗਣ ਕਾਰਨ ਦਵਿੰਦਰ ਡਿੱਗ ਪਿਆ ਅਤੇ ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਅਤੇ ਗੱਡੀਆਂ ’ਚੋਂ ਅੱਠ ਤੋਂ ਦਸ ਜਣੇ ਆਏ ਜਿਨ੍ਹਾਂ ਦੇ ਹੱਥਾਂ ’ਚ ਪਿਸਤੌਲ ਤੇ ਤਲਵਾਰਾਂ ਸਨ। ਉਹ ਦਵਿੰਦਰ ਨੂੰ ਮਾਰਨ ਲਈ ਆਏ ਤਾਂ ਉਹ ਗਲੀ ’ਚ ਭੱਜ ਗਿਆ। ਇਸ ਦੌਰਾਨ ਉਪਰੋਕਤ ਵਿਅਕਤੀਆਂ ਨੇ ਦਵਿੰਦਰ ਨੂੰ ਘੇਰ ਲਿਆ ਤੇ ਤਲਵਾਰਾਂ ਨਾਲ ਵਾਰ ਕੀਤੇ। ਇਸ ਤੋਂ ਬਾਅਦ ਦਵਿੰਦਰ ਨੂੰ ਸਰਕਾਰੀ ਹਸਪਤਾਲ ਕਾਲਾਂਵਾਲੀ ਲਿਆਂਦਾ ਗਿਆ ਤਾਂ ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Advertisement

Advertisement
Advertisement
Author Image

joginder kumar

View all posts

Advertisement