ਕਰੰਟ ਲੱਗਣ ਕਾਰਨ ਨੌਜਵਾਨ ਹਲਾਕ
10:13 AM Oct 07, 2024 IST
Advertisement
ਪੱਤਰ ਪ੍ਰੇਰਕ
ਜਲੰਧਰ, 6 ਅਕਤੂਬਰ
ਇੱਥੇ ਕਰੰਟ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਨ ਕੁਮਾਰ ਪੁੱਤਰ ਰਾਮ ਸਾਗਰ ਵਜੋਂ ਹੋਈ ਹੈ। ਪੀੜਤ ਘਰੋਂ ਬਿਜਲੀ ਠੀਕ ਕਰਨ ਲਈ ਗਿਆ ਸੀ ਪਰ ਟਰਾਂਸਫਾਰਮਰ ਦੀ ਲਾਈਟ ਬੰਦ ਨਾ ਹੋਣ ਕਾਰਨ ਉਸ ਨੂੰ ਕਰੰਟ ਲੱਗ ਗਿਆ। ਮ੍ਰਿਤਕ ਦੀ ਮਾਂ ਸੀਮਾ ਅਤੇ ਪਤਨੀ ਜੋਤੀ ਨੇ ਦੱਸਿਆ ਕਿ ਗਲੀ ਵਿੱਚ ਰਹਿਣ ਵਾਲਾ ਲਾਲ ਚੰਦ ਰਾਜਨ ਨੂੰ ਸਕੂਲ ਦੇ ਬਾਹਰ ਬਿਜਲੀ ਠੀਕ ਕਰਵਾਉਣ ਲਈ ਆਪਣੇ ਨਾਲ ਲੈ ਗਿਆ ਸੀ। ਸਕੂਲ ਦੇ ਬਾਹਰ ਲੱਗੇ ਟਰਾਂਸਫਾਰਮਰ ਵਿੱਚ ਬਿਜਲੀ ਦੀ ਮੁਰੰਮਤ ਕਰਦੇ ਸਮੇਂ ਬਿਜਲੀ ਦਾ ਝਟਕਾ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਉਹ ਪਿਮਸ ਹਸਪਤਾਲ ਵਿੱਚ 15 ਸਾਲਾਂ ਤੋਂ ਬਿਜਲੀ ਦਾ ਕੰਮ ਕਰਦਾ ਸੀ। ਹਾਦਸੇ ਮਗਰੋਂ ਉਸ ਨੂੰ ਤੁਰੰਤ ਘਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿੱਥੇ ਅੱਜ ਉਸ ਦੀ ਮੌਤ ਹੋ ਗਈ।
Advertisement
Advertisement
Advertisement