ਡੇਰਾ ਬਾਬਾ ਨਾਨਕ ਵਿੱਚ ਦੋਸਤਾਂ ਵੱਲੋਂ ਨੌਜਵਾਨ ਦਾ ਕਤਲ
07:57 AM Oct 02, 2024 IST
Advertisement
ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 1 ਅਕਤੂਬਰ
ਇਥੇ ਦਾਣਾ ਮੰਡੀ ’ਚ 8 ਨੌਜਵਾਨਾਂ ਨੇ ਅੱਜ ਆਪਣੇ ਸਾਥੀ ਨੂੰ ਘਰੋਂ ਸੱਦ ਕੇ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਵਜੋਂ ਹੋਈ ਹੈ| ਹਰਦੀਪ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਦੋਸਤਾਂ ਨੇ ਹੀ ਉਸ ਨੂੰ ਘਰੋਂ ਫੋਨ ਕਰਕੇ ਸੱਦਿਆ ਸੀ ਅਤੇ ਦਾਣਾ ਮੰਡੀ ’ਚ 8 ਨੌਜਵਾਨਾਂ ਨੇ ਰਲ ਕੇ ਉਸ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ। ਪਰਿਵਾਰ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗੀ ਕੀਤੀ ਹੈ। ਘਟਨਾ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਡੀਐੱਸਪੀ ਜਸਬੀਰ ਸਿੰਘ ਹਸਪਤਾਲ ਪੁਹੰਚੇ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਕੁਝ ਮਹੀਨੇ ਪਹਿਲਾਂ ਹਰਦੀਪ ਦੇ ਵੱਡੇ ਭਰਾ ਸ਼ੇਰਾ ਦਾ ਵੀ ਕਤਲ ਕਰ ਦਿੱਤਾ ਗਿਆ ਸੀ।
Advertisement
Advertisement
Advertisement