ਝਗੜੇ ਕਾਰਨ ਨੌਜਵਾਨ ਜ਼ਖ਼ਮੀ
10:50 AM Oct 29, 2024 IST
ਹਰਜੀਤ ਸਿੰਘ
ਡੇਰਾਬੱਸੀ, 28 ਅਕਤੂਬਰ
ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਸਥਿਤ ਇੱਕ ਪੈਟਰੋਲ ਪੰਪ ’ਤੇ ਕਾਰ ’ਚ ਸੀਐੱਨਜੀ ਗੈਸ ਭਰਾਉਣ ਆਏ ਨੌਜਵਾਨ ਦੀ ਕਾਰ ਵਿੱਚ ਗੈਸ ਭਰਨ ਤੋਂ ਪੰਪ ਦੇ ਕਰਮਚਾਰੀ ਨਾਲ ਬਹਿਸ ਹੋ ਗਈ। ਇਸ ਕਾਰਨ ਪੰਪ ਦੇ ਮੁਲਾਜ਼ਮ ਨੇ ਸੀਐਨਜੀ ਭਰਨ ਵਾਲੀ ਨੋਜ਼ਲ ਨਾਲ ਨੌਜਵਾਨ ’ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਡੇਰਾਬਸੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਮੁਬਾਰਕਪੁਰ ਚੌਕੀ ਦੇ ਇੰਚਾਰਜ ਨਾਹਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ। ਜਾਣਕਾਰੀ ਅਨੁਸਾਰ ਰਾਹੁਲ ਸੈਣੀ ਟੈਕਸੀ ਚਲਾਉਂਦਾ ਹੈ। ਉਸ ਦਾ ਛੋਟਾ ਭਰਾ ਕਾਰ ’ਚ ਗੈਸ ਭਰਾਉਣ ਲਈ ਭਾਂਖਰਪੁਰ ਸਥਿਤ ਪੰਪ ’ਤੇ ਗਿਆ ਸੀ। ਬਾਅਦ ’ਚ ਗੈਸ ਘੱਟ ਹੋਣ ਦੇ ਸ਼ੱਕ ’ਚ ਜਦੋਂ ਰਾਹੁਲ ਪੰਪ ’ਤੇ ’ਤੇ ਗਿਆ ਤਾਂ ਉੱਥੇ ਮੁਲਾਜ਼ਮ ਨਾਲ ਝਗੜਾ ਹੋ ਗਿਆ ਜਿਸ ਵਿੱਚ ਰਾਹੁਲ ਜ਼ਖ਼ਮੀ ਹੋ ਗਿਆ।
Advertisement
Advertisement