ਯੂਥ ਫੈਸਟੀਵਲ: 28 ਕਾਲਜਾਂ ਦੇ ਵਿਦਿਆਰਥੀਆਂ ਨੇ ਮੁਕਾਬਲਿਆਂ ’ਚ ਹਿੱਸਾ ਲਿਆ
ਭਗਵਾਨ ਦਾਸ ਸੰਦਲ
ਦਸੂਹਾ, 8 ਅਕਤੂਬਰ
ਇਥੇ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਵਿੱਚ ਕਰਵਾਏ ਜਾ ਰਹੇ ਪੰਜ-ਰੋਜ਼ਾ ਜ਼ੋਨਲ ਯੂਥ ਫੈਸਟੀਵਲ (ਹੁਸ਼ਿਆਰਪੁਰ-05) ਦੇ ਦੂਸਰੇ ਦਿਨ ਦੇ ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਉਪਕਾਰ ਸਿੰਘ ਰੰਧਾਵਾ ਸਾਬਕਾ ਮੰਤਰੀ ਪੰਜਾਬ ਤੇ ਲਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।
ਇਸ ਮੌਕੇ ਡਾ. ਰੋਹਿਤ ਕੁਮਾਰ ਸ਼ਰਮਾ ਡਾਇਰੈਕਟਰ ਯੂਥ ਵੈਲਫੇਅਰ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸਹਾਇਕ ਡਾਇਰੈਕਟਰ ਤਜਿੰਦਰ ਨਿਰਮਲ ਸਿੰਘ, ਨਿਰਵੈਰ ਸਿੰਘ, ਪ੍ਰਿੰ. ਸੰਦੀਪ ਕੌਰ ਬੋਸਕੀ, ਪ੍ਰਿੰ. ਡਾ. ਸੁਰਜੀਤ ਕੌਰ ਬਾਜਵਾ, ਡੀਨ ਡਾ. ਰੁਪਮਦਰ ਕੌਰ ਰੰਧਾਵਾ, ਪ੍ਰਬੰਧਕ ਸਕੱਤਰ ਡਾ. ਅਮਰਜੀਤ ਕੌਰ ਕਾਲਕਟ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਫੈਸਟੀਵਲ ਦੇ ਕਨਵੀਨਰ ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਮਹਿਮਾਨਾਂ, ਕਾਲਜਾਂ ਦੇ ਮੁਖੀਆਂ ਤੇ ਸਟਾਫ ਮੈਂਬਰਾਂ ਦਾ ਰਸਮੀ ਸਵਾਗਤ ਕੀਤਾ। ਇਸ ਮੌਕੇ ਗਰੁੱਪ ਸ਼ਬਦ/ਭਜਨ, ਕਲਾਸੀਕਲ ਮਿਊਜ਼ਿਕ ਵੋਕਲ, ਗਰੁੱਪ ਗਾਇਨ ਇੰਡੀਅਨ, ਗੀਤ, ਗਜ਼ਲ, ਲੋਕ ਗੀਤ, ਕੁਇਜ਼ ਦੇ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਜ਼ੋਨ ਦੇ 28 ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ, ਉਪ ਪ੍ਰਧਾਨ ਅਜਮੇਰਪਾਲ ਸਿੰਘ ਘੁੰਮਣ, ਮੈਨੇਜਰ ਗੁਰਪ੍ਰੀਤ ਸਿੰਘ ਚੀਮਾ, ਉਪ ਮੈਨੇਜਰ ਦੀਪਗਗਨ ਸਿੰਘ ਗਿੱਲ, ਸਕੱਤਰ ਭੁਪਿੰਦਰ ਸਿੰਘ ਰੰਧਾਵਾ, ਮਹਿੰਦਰ ਸਿੰਘ ਸਰੀਂਹਪੁਰ ਨੇ ਜੇਤੂਆਂ ਨੂੰ ਵਧਾਈ ਦਿੰਦਿਆ ਫੈਸਟੀਵਲ ਦੇ ਸੁੱਚਜੇ ਪ੍ਰਬੰਧਾਂ ਲਈ ਕਨਵੀਨਰ ਡਾ. ਵਰਿੰਦਰ ਕੌਰ ਦੀ ਟੀਮ ਦੀ ਸ਼ਲਾਘਾ ਕੀਤੀ।