For the best experience, open
https://m.punjabitribuneonline.com
on your mobile browser.
Advertisement

ਯੂਥ ਫੈਸਟੀਵਲ: ਜੀਐੱਨਡੀਈਸੀ ਨੇ ਓਵਰਆਲ ਟਰਾਫ਼ੀ ਜਿੱਤੀ

09:49 AM Nov 05, 2023 IST
ਯੂਥ ਫੈਸਟੀਵਲ  ਜੀਐੱਨਡੀਈਸੀ ਨੇ ਓਵਰਆਲ ਟਰਾਫ਼ੀ ਜਿੱਤੀ
ਯੁਵਕ ਮੇਲੇ ਦੇ ਆਖ਼ਰੀ ਦਿਨ ਗਿੱਧਾ ਮੁਕਾਬਲੇ ਵਿੱਚ ਹਿੱਸਾ ਲੈਂਦੀਆਂ ਹੋਈਆਂ ਵਿਦਿਆਰਥਣਾਂ। ਫੋਟੋ: ਇੰਦਰਜੀਤ ਵਰਮਾ
Advertisement

ਗੁਰਿੰਦਰ ਸਿੰਘ
ਲੁਧਿਆਣਾ, 4 ਨਵੰਬਰ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿੱਚ ਆਈਕੇਜੀਪੀਟੀਯੂ ਦਾ ਤਿੰਨ ਰੋਜ਼ਾ ਯੁਵਕ ਮੇਲਾ ਅੱਜ ਸਮਾਪਤ ਹੋ ਗਿਆ ਹੈ। ਇਸ ਮੇਲੇ ਦੌਰਾਨ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਸ਼ਲਾਘਾਯੋਗ ਪ੍ਰਦਰਸ਼ਨ ਕਰਦਿਆਂ ਓਵਰਆਲ ਟਰਾਫ਼ੀ ਹਾਸਲ ਕੀਤੀ ਹੈ ਜਦਕਿ ਮਲੋਟ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੀਲੋਜੀ, ਮਲੋਟ ਪਹਿਲਾ ਰਨਰਅੱਪ ਰਿਹਾ ਹੈ।
ਇਸ ਮੌਕੇ ਪੀਐੱਸ ਗਿੱਲ ਸਾਬਕਾ ਸੀਨੀਅਰ ਡਜਿ਼ਾਈਨ ਮੈਨੇਜਰ, ਜੀਐਮ ਮੋਟਰ, ਯੂਐੱਸਏ, ਅਤੇ ਸਤਵੀਰ ਸਿੰਘ ਸਵੈਚ ਸੀਨੀਅਰ ਇੰਜਨੀਅਰ ਫੋਰਡ ਮੋਟਰ, ਯੂਐੱਸਏ ਹਾਜ਼ਰ ਹੋਏ। ਉਨ੍ਹਾਂ ਜੀਐੱਨਡੀਈਸੀ ਵੱਲੋਂ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੀਐੱਨਡੀਈਸੀ ਨੇ ਅਕਾਦਮਿਕ ਖੇਤਰ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਕਈ ਮੀਲ ਪੱਥਰ ਹਾਸਿਲ ਕੀਤੇ ਹਨ। ਜੀਐੱਨਡੀਈਸੀ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਐੱਚਐੱਸ ਰਾਏ ਨੇ ਕਿਹਾ ਕਿ ਯੁਵਕ ਮੇਲੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੇ ਨਾਲ ਨਾਲ ਦੇਸ਼ ਦੇ ਸੱਭਿਆਚਾਰਕ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਯੁਵਕ ਮੇਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਡਾ. ਕੇਐਸ ਮਾਨ, ਡਾ: ਪਰਮਪਾਲ ਸਿੰਘ , ਜਸਵੰਤ ਸਿੰਘ ਟੌਰ ਅਤੇ ਹੋਰ ਪ੍ਰਬੰਧਕੀ ਕਮੇਟੀ ਮੈਂਬਰਾਂ ਦੀ ਸ਼ਲਾਘਾ ਕੀਤੀ। ਕਲੇਅ ਮਾਡਲਿੰਗ ਵਿੱਚ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਨੇ ਪਹਿਲਾ, ਜੀਐਨਡੀਈਸੀ ਸਕੂਲ ਆਫ਼ ਆਰਕੀਟੈਕਚਰ ਨੇ ਦੂਜਾ ਅਤੇ ਪਿਰਾਮਿਡ ਕਾਲਜ ਆਫ ਬਜਿ਼ਨੈਸ ਐਂਡ ਟੈਕਨਾਲੋਜੀ, ਮੇਹਤਾਨ, ਫਗਵਾੜਾ ਨੇ ਤੀਜਾ ਸਥਾਨ ਹਾਸਲ ਕੀਤਾ। ਕਾਰਟੂਨਿੰਗ ਵਿੱਚ ਜੀਐੱਨਡੀਈਸੀ ਸਕੂਲ ਆਫ਼ ਆਰਕੀਟੈਕਚਰ ਨੇ ਪਹਿਲਾ, ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ, ਮਲੋਟ ਨੇ ਦੂਜਾ ਅਤੇ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਮੇਨ ਕੈਂਪਸ, ਕਪੂਰਥਲਾ ਨੇ ਤੀਜਾ ਸਥਾਨ ਹਾਸਲ ਕੀਤਾ। ਭੰਗੜਾ ਮੁਕਾਬਲੇ ਵਿੱਚ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੀ ਟੀਮ ਜੇਤੂ ਰਹੀ ਜਦਕਿ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟਸ, ਖੰਨਾ ਅਤੇ ‌ਗੁਰਦਾਸੀ ਦੇਵੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਬੁਢਲਾਡਾ ਦੀਆਂ ਟੀਮਾਂ ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ। ਸ਼ਾਰਟ ਸਟੋਰੀ ਵਿੱਚ ਪਿਰਾਮਿਡ ਕਾਲਜ ਆਫ ਬਜਿ਼ਨੈਸ ਐਂਡ ਟੈਕਨਾਲੋਜੀ, ਮੇਹਤਾਨ, ਫਗਵਾੜਾ ਨੇ ਪਹਿਲਾ, ਏਐਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਨੇ ਦੂਜਾ ਅਤੇ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਵਾਰ ਗਾਉਣ ਦੇ ਮੁਕਾਬਲੇ ਵਿੱਚ ਏਐੱਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਦੀ ਟੀਮ ਜੇਤੂ ਰਹੀ ਜਦਕਿ ਜੀਐੱਚਜੀ ਖਾਲਸਾ ਕਾਲਜ ਆਫ ਫਾਰਮੇਸੀ, ਗੁਰੂਸਰ ਸੁਧਾਰ ਅਤੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ,ਲੁਧਿਆਣਾ ਦੀਆਂ ਟੀਮਾਂ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਸਕਿੱਟ ਮੁਕਾਬਲਾ ਪੰਜਾਬ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਖੰਨਾ ਨੇ ਜਿੱਤਿਆ ਜਦਕਿ ਏਐਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਅਤੇ ਮਲੋਟ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੀਲੋਜੀ ਦੀਆਂ ਟੀਮਾਂ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ।

Advertisement

Advertisement
Advertisement
Author Image

joginder kumar

View all posts

Advertisement