For the best experience, open
https://m.punjabitribuneonline.com
on your mobile browser.
Advertisement

ਯੂਥ ਫੈਸਟੀਵਲ: ਭੰਗੜੇ ਵਿੱਚ ਡੀਏਵੀ ਕਾਲਜ ਨੇ ਬਾਜ਼ੀ ਮਾਰੀ

11:10 AM Oct 11, 2024 IST
ਯੂਥ ਫੈਸਟੀਵਲ  ਭੰਗੜੇ ਵਿੱਚ ਡੀਏਵੀ ਕਾਲਜ ਨੇ ਬਾਜ਼ੀ ਮਾਰੀ
ਕਲਾਸੀਕਲ ਡਾਂਸ ਮੁਕਾਬਲਿਆਂ ਵਿੱਚ ਪੇਸ਼ਕਾਰੀ ਦਿੰਦੀਆਂ ਹੋਈਆਂ ਵਿਦਿਆਰਥਣਾਂ।
Advertisement

ਭਗਵਾਨ ਦਾਸ ਸੰਦਲ
ਦਸੂਹਾ, 10 ਅਕਤੂਬਰ
ਇੱਥੇ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਏ ਜਾ ਰਹੇ ਪੰਜ ਰੋਜ਼ਾ ਯੂਥ ਫੈਸਟੀਵਲ ਦੇ ਤੀਸਰੇ ਅਤੇ ਚੌਥੇ ਦਿਨ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਸਵੇਰ ਦੇ ਸੈਸ਼ਨ ਦੇ ਮੁੱਖ ਮਹਿਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਭਾਜਪਾ ਆਗੂ ਰਵੀ ਸ਼ਿੰਗਾਰੀ, ਠਾਕੁਰ ਵਿਵੇਕ ਰਿੰਕਾ, ਸੇਵਾਮੁਕਤ ਐੱਸ.ਐੱਸ.ਪੀ ਰਾਜਿੰਦਰ ਸਿੰਘ, ਗੁਰਦੀਪ ਸਿੰਘ ਵਾਹਦ, ਜਗਦੀਸ਼ ਸਿੰਘ ਸੋਈ ਤੇ ਐੱਚ.ਪੀ.ਐੱਸ. ਵਿਰਕ ਸਨ। ਸ਼ਾਮ ਦੇ ਸੈਸ਼ਨ ਵਿੱਚ ਡਾ. ਜਗਪਾਲ ਸਿੰਘ, ਡਾ. ਗੁਰਦੀਪ ਸ਼ਰਮਾ, ਇੰਦਰਪਾਲ ਸਿੰਘ ਸਿੱਧੂ, ਸੰਦੀਪ ਸਿੰਘ ਸੀਕਰੀ ਤੇ ਇੰਜਨੀਅਰ ਪਰਮਜੀਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਫੈਸਟੀਵਲ ਦੇ ਕਨਵੀਨਰ ਪ੍ਰਿੰ. ਡਾ. ਵਰਿੰਦਰ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਅਖਿਆ। ਇਸ ਮੌਕੇ ਲੋਕ ਨਾਚ ਭੰਗੜਾ ਮੁਕਾਬਲਿਆਂ ਵਿੱਚ ਡੀਏਵੀ ਕਾਲਜ ਹੁਸ਼ਿਆਰਪੁਰ ਨੇ ਪਹਿਲਾ, ਐੱਸਪੀਐੱਨ ਕਾਲਜ ਮੁਕੇਰੀਆਂ ਨੇ ਦੂਸਰਾ ਅਤੇ ਐੱਸਜੀਜੀਐੱਸ ਖਾਲਸਾ ਕਾਲਜ ਮਾਹਿਲਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ’ਚ ਵਿਅਕਤੀਗਤ ਤੌਰ ’ਤੇ ਪਹਿਲਾ ਇਨਾਮ ਡੀਏਵੀ ਕਾਲਜ ਹੁਸ਼ਿਆਰਪੁਰ, ਦੂਸਰਾ ਇਨਾਮ ਐੱਸ.ਪੀ.ਐੱਨ. ਕਾਲਜ ਮੁਕੇਰੀਆਂ ਅਤੇ ਗੌਰਮਿੰਟ ਕਾਲਜ ਹੁਸ਼ਿਆਰਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ। ਕਲਾਸੀਕਲ ਡਾਂਸ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਅਤੇ ਦੂਸਰਾ ਸਥਾਨ ਡੀਏਵੀ ਕਾਲਜ ਹੁਸ਼ਿਆਰਪੁਰ ਨੇ ਹਾਸਲ ਕੀਤਾ।
ਗਰੁੱਪ ਡਾਂਸ ਜਨਰਲ ਵਿੱਚੋਂ ਪਹਿਲਾ ਸਥਾਨ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਨੇ ਦੂਸਰਾ ਸਥਾਨ ਹਾਸਲ ਕੀਤਾ।
ਫੋਕ ਆਰਕੈਸਟਰਾ ਮੁਕਾਬਲਿਆਂ ਵਿੱਚ ਬੀ.ਐੱਮ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਪਹਿਲਾ ਤੇ ਐਸਜੀਜੀਐਸ ਖਾਲਸਾ ਕਾਲਜ ਮਾਹਿਲਪੁਰ ਨੇ ਦੂਸਰਾ ਜਦੋਂਕਿ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਤੇ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਨੇ ਸਾਂਝੇ ਤੌਰ ’ਤੇ ਤੀਸਰਾ ਸਥਾਨ ਹਾਸਲ ਕੀਤਾ।

Advertisement

Advertisement
Advertisement
Author Image

sukhwinder singh

View all posts

Advertisement