ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਥ ਫੈੱਡਰੇਸ਼ਨ ਵੱਲੋਂ ਕੋਵਿਡ- 19 ਦੇ ਯੋਧਿਆਂ ਦਾ ਸਨਮਾਨ

10:52 AM Aug 21, 2020 IST

ਪੱਤਰ ਪ੍ਰੇਰਕ
ਦੇਵੀਗੜ੍ਹ, 20 ਅਗਸਤ

Advertisement

ਸੈਣੀ ਯੂਥ ਫੈੱਡਰੇਸ਼ਨ ਵੱਲੋਂ ਕੌਮੀ ਪ੍ਰਧਾਨ ਨਰਿੰਦਰ ਸੈਣੀ ਅਤੇ ਵਿਧਾਇਕ ਬੀ.ਐੱਲ. ਸੈਣੀ ਦੀ ਅਗਵਾਈ ਹੇਠ ਕੋਵਿਡ-19 ਵਿਰੁੱਧ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਦਾ ਸਨਮਾਨ ਕਰਨ ਲਈ ਇੱਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਪ੍ਰੋ. ਪੂਰਨ ਸਿੰਘ ਕੋਰ ਕਮੇਟੀ ਮੈਂਬਰ, ਰਜਿੰਦਰ ਸੈਣੀ ਐੱਮਸੀ ਪਟਿਆਲਾ ਨੇ ਸ਼ਿਰਕਤ ਕੀਤੀ। ਇਸ ਮੌਕੇ ਜਤਿੰਦਰਪਾਲ ਸਿੰਘ ਸੈਣੀ ਐੱਸਆਈ, ਸੁਰਿੰਦਰਪਾਲ ਸਿੰਘ ਏਐਸਆਈ, ਨਾਇਬ ਤਹਿਸੀਲਦਾਰ ਇੰਦਰ ਕੁਮਾਰ, ਲਵਲੀਨ ਸਿੰਘ ਪੀਐੱਨਬੀ, ਸੁਰਿੰਦਰ ਕੁਮਾਰ ਸੈਣੀ ਇੰਚਾਰਜ ਪੰਜਾਬ ਪੁਲੀਸ ਸੱਭਿਆਚਾਰਕ ਟਰੂਪ ਪਟਿਆਲਾ, ਜਸਵੰਤ ਸਿੰਘ ਸੈਣੀ ਜੇਈ, ਕਰਨੈਲ ਸਿੰਘ ਡੀਐੱਸਪੀ, ਇੰਜੀ. ਸਿਮਰਜੀਤ ਸਿੰਘ ਐੱਸਡੀਓ ਪੀਐੱਸਪੀਸੀਐੱਲ ਪਟਿਆਲਾ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਨਰਿੰਦਰ ਸੈਣੀ ਨੇ ਦੱਸਿਆ ਕਿ 15 ਅਗਸਤ ਤੋਂ ਦੇਸ਼ ਭਰ ਵਿੱਚ ਸੈਣੀ ਯੂਥ ਫੈੱਡਰੇਸ਼ਨ ਵੱਲੋਂ ‘ਇੱਕ ਰੁੱਖ ਸ਼ਹੀਦਾਂ ਦੇ ਨਾਂ’ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਨੂੰ ਦੇਸ਼ ਭਰ ਵਿੱਚ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਸ ਉਪਰੰਤ ਵਿਧਾਇਕ ਸ੍ਰੀ ਸੈਣੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਇੱਕ ਬੂਟਾ ਭੇਟ ਕੀਤਾ ਗਿਆ। 

Advertisement

Advertisement
Tags :
ਸਨਮਾਨਕੋਵਿਡ:ਫੈਡਰੇਸ਼ਨਯੋਧਿਆਂਵੱਲੋਂ